ਦੇਸ਼ ‘ਚ 24 ਘੰਟਿਆਂ ਵਿੱਚ ਕੋਰੋਨਾ ਦੇ 3.62 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, ਲਗਾਤਾਰ ਦੂਜੇ ਦਿਨ ਇੰਨ੍ਹੇ ਮਰੀਜਾਂ ਦੀ ਮੌਤ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਇਸ ਸੰਕਰਮਣ ਦੇ 3.62 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ ਦੂਜੇ ਦਿਨ 4000 ਤੋਂ ਜ਼ਿਆਦਾ ਮਰੀਜਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ 3,62,727 ਨਵੇਂ ਮਾਮਲੇ ਆਉਣ ਦੇ ਨਾਲ ਹੀ ਸੰਕਰਮਿਤਾਂ ਦੀ ਸੰਖਿਆ ਵਧਕੇ 2,37,03,665 ਹੋ ਗਈ ਹੈ।
ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!
ਉਥੇ ਹੀ ਇਸ ਦੌਰਾਨ 3,52,181 ਲੋਕ ਇਸ ਮਹਾਮਾਰੀ ਤੋਂ ਠੀਕ ਹੋਏ ਹਨ, ਜਿਸ ਤੋਂ ਬਾਅਦ ਕੋਵਿਡ – 19 ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵਧਕੇ 1,97,34,823 ਹੋ ਗਈ। ਦੇਸ਼ ‘ਚ ਇਸ ਸਮੇਂ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 37,10,525 ਹੈ। ਇਸ ਮਿਆਦ ‘ਚ 4,120 ਮਰੀਜ਼ ਆਪਣੀ ਜਾਨ ਗਵਾ ਬੈਠੇ ਅਤੇ ਇਸ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 2,58,317 ਹੋ ਗਈ ਹੈ। ਦੇਸ਼ ‘ਚ ਰਿਕਵਰੀ ਰੇਟ ਵਧ ਕੇ 83.26 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 15.65 ਫ਼ੀਸਦੀ ਹੋ ਗਈ ਹੈ। ਉਥੇ ਹੀ ਮੌਤ ਦਰ ਹੁਣ 1.09 ਫੀਸਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.