Breaking NewsD5 specialIndiaNewsTop News

ਅਜਿਹਾ ਕੀ ਹੋਇਆ ਕਿ ਵਿਆਹ ਤੋਂ ਪੰਜ ਘੰਟਿਆਂ ਬਾਅਦ ਹੀ ਲਾੜੀ ਨੇ ਤੋੜਿਆ ਦਮ

ਪਟਨਾ : ਢੋਲ – ਧਮਾਕਿਆਂ ਦੇ ਨਾਲ ਨੱਚਦੇ – ਗਾਉਂਦੇ ਬਾਰਾਤੀਆਂ ਦੇ ਨਾਲ ਲਾੜਾ ਆਪਣੀ ਹਮਸਫਰ ਨੂੰ ਲੈਣ ਲਈ ਨਿਕਲਿਆ ਸੀ। ਬਰਾਤ ਕੁੜੀ ਵਾਲਿਆਂ ਦੇ ਉਥੇ ਪਹੁੰਚ ਗਈ। ਕੁੜੀ ਵਾਲਿਆਂ ਨੇ ਬਾਰਾਤੀਆਂ ਦਾ ਸਵਾਗਤ ਕੀਤਾ। ਖਾਣ – ਪੀਣ ਤੋਂ ਬਾਅਦ ਸੱਤ ਫੇਰੇ ਅਤੇ ਸਿੰਦੂਰਦਾਨ ਦੀਆਂ ਰਸ਼ਮਾਂ ਨਿਭਾਈਆਂ ਗਈਆਂ। ਹੁਣ ਬਰਾਤ ਦੁਲਹਨ ਲੈ ਕੇ ਵਾਪਸ ਜਾਣ ਨੂੰ ਤਿਆਰ ਸੀ, ਉਦੋਂ ਦੁਲਹਨ ਦੇ ਨਾਲ ਅਚਾਨਕ ਵਾਪਰੀ ਇੱਕ ਘਟਨਾ ਨੇ ਵਿਆਹ ਵਾਲੇ ਘਰ ‘ਚ ਹੜਕੰਪ ਮਚਾ ਦਿੱਤਾ। ਕੁਝ ਹੀ ਦੇਰ ‘ਚ ਵਿਆਹ ਦੀਆਂ ਖੁਸ਼ੀਆਂ ਦੀ ਜਗ੍ਹਾ ਹੰਝੂਆਂ ਦੀ ਧਾਰਾ ਰੁੜ੍ਹਨ ਲੱਗੀ। ਇਹ ਧਾਰਾ ਖੁਸ਼ੀ ਦੀਆਂ ਨਹੀਂ ਸਗੋਂ ਗਮਾਂ ਦੀਆਂ ਸਨ। ਹਰ ਅੱਖ ਨਮ ਸੀ।

ਪੁਲਿਸ ਨੂੰ ਨਾਕਾ ਲਾਉਣਾ ਪਿਆ ਮਹਿੰਗਾ,ਮੁੰਡਿਆਂ ਨੇ ਕੁੱਟ-ਕੁੱਟ ਕਰਤੇ ਲਾਲ!ਨਾਲੇ ਖੋਹ ਕੈ ਲੈ ਗਏ ਪਿਸਤੌਲ

ਮਾਮਲਾ ਬਿਹਾਰ ਦਾ ਹੈ, ਜਿਥੇ ਵਿਆਹ ਦੇ ਸਿਰਫ਼ ਪੰਜ ਘੰਟਿਆਂ ਬਾਅਦ ਹੀ ਲਾੜੀ ਨੇ ਦਮ ਤੋੜ ਦਿੱਤਾ। ਸੱਤ ਫੇਰੇ ਲੈਣ ਅਤੇ ਸਿੰਦੂਰਦਾਨ ਤੋਂ ਬਾਅਦ ਲਾੜੀ ਦੀ ਸਿਹਤ ਖਰਾਬ ਹੋ ਗਈ। ਬਾਅਦ ਵਿੱਚ ਨਿੱਜੀ ਹਸਪਤਾਲ ‘ਚ ਜੇਰੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। 8 ਮਈ ਨੂੰ ਅਫ਼ਜ਼ਲ ਨਗਰ ਪੰਚਾਇਤ ਦੇ ਖੁਦਿਆ ਪਿੰਡ ਵਿੱਚ ਰੰਜਨ ਯਾਦਵ ਉਰਫ ਰੰਜੈ ਦੇ ਘਰ ਧੀ ਨਿਸ਼ਾ ਕੁਮਾਰੀ ਦੇ ਵਿਆਹ ਨੂੰ ਲੈ ਕੇ ਪਰਿਵਾਰ ਦੇ ਲੋਕ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਸਨ। ਹਵੇਲੀ ਖੜਗਪੁਰ ਬਲਾਕ ਦੇ ਮਹਕੋਲਾ ਪਿੰਡ ਤੋਂ ਸੁਰੇਸ਼ ਯਾਦਵ ਦੇ ਪੁੱਤ ਰਵੀਸ਼ ਦੀ ਬਰਾਤ ਪਹੁੰਚੀ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਉਥੇ ਹੀ ਮ੍ਰਿਤਕ ਦੀ ਮਾਂ ਰੀਤਾ ਦੇਵੀ ਨੇ ਰੋਂਦੇ ਹੋਏ ਦੱਸਿਆ ਕਿ ਵਿਆਹ ਦੇ ਸੱਤ ਫੇਰੇ ਲੈਣ ਅਤੇ ਸਿੰਦੂਰਦਾਨ ਤੋਂ ਬਾਅਦ ਹੀ ਲਾੜੀ ਨਿਸ਼ਾ ਦੀ ਤਬੀਅਤ ਵਿਗੜ ਗਈ।

ਕਿਸਾਨਾਂ ਨੇ ਟਰਾਲੀਆਂ ‘ਚ ਭਰ ਲਿਆ ਅਜਿਹਾ ਸਮਾਨ.ਫੇਰ ਹੋਗੇ ਦਿੱਲੀ ਵੱਲ ਸਿੱਧੇ,ਟੁੱਟਣਗੇ ਬੈਰੀਕੇਡ!

ਉਨ੍ਹਾਂ ਦੱਸਿਆ ਕਿ ਤਬੀਅਤ ਖਰਾਬ ਹੁੰਦੇ ਹੀ ਅਸੀਂ ਭਾਜੜ ‘ਚ ਧੀ ਨੂੰ ਲੈ ਕੇ ਭਾਗਲਪੁਰ ਦੇ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਜਿਥੇ ਇਲਾਜ ਦੌਰਾਨ ਲਾੜੀ ਨਿਸ਼ਾ ਨੇ ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਦਮ ਤੋੜ ਦਿੱਤਾ। ਵਿਆਹ ਤੋਂ ਕੁਝ ਘੰਟੇ ਬਾਅਦ ਲਾੜੀ ਨਿਸ਼ਾ ਦੀ ਮੌਤ ਨੇ ਪੂਰੇ ਪਿੰਡ ਨੂੰ ਰੁਲਾ ਦਿੱਤਾ ਹੈ। ਜੀਵਨ ਸੰਗਿਨੀ ਬਣਕੇ ਪਤੀ ਦੇ ਨਾਲ ਜ਼ਿੰਦਗੀ ਬਿਤਾਉਣ ਲਈ ਵਿਆਹ ਦੇ ਸੱਤ ਫੇਰੇ ਲੈਣ ਵਾਲੀ ਸੁਹਾਗਣ ਲਾੜੀ ਦੀ ਸਿਰਫ਼ ਪੰਜ ਘੰਟੇ ਵਿੱਚ ਇਲਾਜ ਦੌਰਾਨ ਮੌਤ ਨਾਲ ਸਾਰੇ ਹੈਰਾਨ ਹਨ। ਰੰਜੈ ਨੇ ਕਿਹਾ ਕਿ ਨਿਸ਼ਾ ਪਹਿਲਾਂ ਤੋਂ ਹੀ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਡਾਕਟਰਾਂ ਨੇ ਦੱਸਿਆ ਦੀ ਇਸ ਦੀ ਕਿਡਨੀ ਖ਼ਤਮ ਹੋ ਚੁੱਕੀ ਹੈ ਅਤੇ ਇਸ ਨੂੰ ਬਚਾਉਣਾ ਹੁਣ ਮੁਸ਼ਕਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button