Breaking NewsD5 specialIndiaNewsTop News

Amul ਨੇ 2 ਰੁਪਏ ਪ੍ਰਤੀ ਲੀਟਰ ਵਧਾਈ ਦੁੱਧ ਦੀ ਕੀਮਤ, 1 July ਤੋਂ ਲਾਗੂ ਹੋਵੇਗੀ ਕੀਮਤ

ਨਵੀਂ ਦਿੱਲੀ : ਕੋਰੋਨਾ ਸੰਕਟ ਕਾਲ ‘ਚ ਮਹਿੰਗਾਈ ਦੀ ਮਾਰ ਝੇਲ ਰਹੇ ਆਮ ਆਦਮੀ ‘ਤੇ ਇੱਕ ਹੋਰ ਬੋਝ ਪੈਣ ਜਾ ਰਿਹਾ ਹੈ। ਇੱਕ ਜੁਲਾਈ ਯਾਨੀ ਵੀਰਵਾਰ ਤੋਂ ਅਮੂਲ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਕੱਲ੍ਹ ਤੋਂ ਹੀ ਦੇਸ਼ ਦੇ ਸਾਰੇ ਰਾਜਾਂ ‘ਚ ਨਵੇਂ ਰੇਟ ਦੇ ਨਾਲ ਅਮੂਲ ਦੁੱਧ ਮਿਲੇਗਾ। ਅਮੂਲ ਦੇ ਸਾਰੇ ਮਿਲਕ ਪ੍ਰੋਡਕਟ ਅਮੂਲ ਗੋਲਡ, ਅਮੂਲ ਸ਼ਕਤੀ, ਅਮੂਲ ਤਾਜ਼ , ਅਮੂਲ ਟੀ – ਸਪੈਸ਼ਲ, ਅਮੂਲ ਸਲਿਮ ਐਂਡ ਟਰੀਮ ‘ਚ ਦੋ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਵੇਗਾ।

BREAKING NEWSਨਵਜੋਤ ਸਿੱਧੂ ਦਾ ਹੋਰ ਵੱਡਾ ਧਮਾਕਾ !ਦਿੱਲੀ ਪਹੁੰਚ ਕੀਤੀ ਮੀਟਿੰਗ!ਕੈਪਟਨ ਧੜੇ ਨੂੰ ਪਈ ਹੱਥਾਂ-ਪੈਰਾਂ ਦੀ!

ਯਾਨੀ ਇੱਕ ਜੁਲਾਈ ਤੋਂ ਦਿੱਲੀ, ਐਨਸੀਆਰ, ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ‘ਚ ਅਮੂਲ ਦੁੱਧ ਮਹਿੰਗੇ ਮੁੱਲ ‘ਚ ਮਿਲੇਗਾ। ਕਰੀਬ ਡੇਢ ਸਾਲ ਤੋਂ ਬਾਅਦ ਹੈ, ਅਮੂਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਨਵੇਂ ਮੁੱਲ ਲਾਗੂ ਹੋਣ ਤੋਂ ਬਾਅਦ ਅਮੂਲ ਗੋਲਡ ਦਾ ਮੁੱਲ 58 ਰੁਪਏ ਪ੍ਰਤੀ ਲੀਟਰ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button