ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਵਲੋਂ ’ ਵਰਲਡ ਡੇਅ ਫਾਰ ਸੇਫਟੀ ਐਂਡ ਹੈਲਥ ਐਟ ਵਰਕ ’ ਨੂੰ ਸਮਰਪਤ ਫਸਟ ਮੁਢਲੀਆਂ ਸੇਵਾਵਾਂ ਸਬੰਧੀ ਕੈਂਪ ਲਗਾਇਆ ਗਿਆ : ਗਿੱਲ
ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ :
ਸ੍ਰੀ ਨਿਰਭਓ ਸਿੰਘ ਗਿੱਲ, ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ -ਕਮ- ਚੇਅਰਮੈਂਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਰਚੁਲ ਢੰਗ ਨਾਲ ਆਨ ਲਾਈਨ ’ ਵਰਲਡ ਡੇਅ ਫਾਰ ਸੇਫਟੀ ਐਂਡ ਹੈਲਥ ਐਟ ਵਰਕ ’ ਨੂੰ ਸਮਰਪਤ ਫਸਟ ਏਡ ਸਬੰਧੀ ਕੈਂਪ ਲਗਾਇਆ ਗਿਆ । ਜਿ਼ਲ੍ਹਾ ਰੈਡ ਕਰਾਸ ਸੋਸਾਇਟੀ ਦੀ ਸਹਾਇਤਾ ਨਾਲ ਲਗਾਏ ਗਏ ਇਸ ਆਨ ਲਾਈਨ ਕੈਂਪ ਵਿੱਚ ਸਮੂਹ ਨਿਆਂਇਕ ਅਧਿਕਾਰੀਆਂ, ਸਟਾਫ, ਬਾਰ ਐਸੋਸੀਏਸ਼ਨ ਦੇ ਵਕੀਲਾਂ ਅਤੇ ਪੈਨਲ ਐਡਵੋਕੇਟ ਲਈ ਆਨਲਾਈਨ ਫਸਟ ਏਡ ਟਰੇਨਿੰਗ ਕੈਂਪ ਲਗਵਾਇਆ ਗਿਆ।
ਜਰਨਲ ਜੇ.ਜੇ ਸਿੰਘ ਦੀ ਮੁੱਖ ਮੰਤਰੀ ਨਾਲ ਖੜ੍ਹਕੀ!ਮੁੜ ਫਿਰ ਦਿੱਤਾ ਅਜਿਹਾ ਬਿਆਨ,ਕਿਹਾ ਕੌਮ ਵਿਰੋਧੀ
ਇਹ ਜਾਣਕਾਰੀ ਦਿੰਦਿਆਂ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਕੰਮ ਕਾਜ ਵਾਲੇ ਵਿਅਕਤੀ ਦੇ ਜੀਵਨ ਅਤੇ ਉਸ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਫਸਟ ਏਡ ਦੀ ਸਿਖਲਾਈ ਸਬੰਧੀ ਲਗਾਇਆ ਗਿਆ ਆਨ ਲਾਈਨ ਕੈਂਪ ਅਤੇ ਉਸ ਵਿੱਚ ਦਿੱਤੀ ਗਈ ਫਸਟ ਏਡ ਦੀ ਜਾਣਕਾਰੀ ਕਿਸੇ ਐਮਰਜੰਸੀ ਹਾਲਾਤ ਜਿਵੇਂ ਸੜਕ ਦੁਰਘਟਨਾਵਾਂ, ਕੁਦਰਤੀ ਆਫਤਾ ਅਤੇ ਹੋਰ ਹਾਲਾਤਾਂ ਵਿੱਚ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਕਾਫੀ ਲਾਹੇਵੰਦ ਸਾਬਤ ਹੋਵੇਗੀ
ਸ੍ਰੀ ਜਸਪਾਲ ਸਿੰਘ ਨੇ ਦਿੱਤੀ ਅਤੇ ਉਹਨਾਂ ਨੇ ਬੜੇ ਵਧੀਆ ਤੇ ਕਾਰਗਾਰ ਢੰਗ ਨਾਲ ਸਾਰਿਆਂ ਨੂੰ ਇੱਕ ਇੱਕ ਕਰਕੇ ਫਸਟ ਏਡ ਦੀਆਂ ਸਾਰੀਆਂ ਵਿਧੀਆਂ ਜਿਵੇਂ ਕਿ ਜ਼ਖ਼ਮੀ ਵਿਅਕਤੀ ਨੂੰ ਮੁਢਲੀ ਸਹਾਇਤਾ, ਜਖ਼ਮੀਆਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੀ ਸਾਂਭ ਸੰਭਾਲ, ਮੂੰਹ ਅਤੇ ਨੱਕ ਰਾਹੀਂ ਜ਼ਖਮੀ ਵਿਅਕਤੀ ਨੂੰ ਕਿਵੇਂ ਸ਼ਾਹ ਦਵਾਏ ਜਾ ਸਕਦੇ ਹਨ, ਛਾਤੀ ਪ੍ਰੈਸ ਕਰਕੇ ਕਿਵੇਂ ਸ਼ਾਹ ਦਵਾਏ ਜਾ ਸਕਦੇ ਹਨ ਆਦਿ ਬਾਰੇ ਵਿਸਤਾਰ ਸਹਿਤ ਦੱਸਿਆ।
ਸ੍ਰੀਮਤੀ ਮਨਪ੍ਰੀਤ ਕੌਰ, ਸਕੱਤਰ ਫਸਟ ਏਡ ਟਰੇਨਿੰਗ ਦੇਣ ਵਾਲੇ ਸ੍ਰੀ ਜਸਪਾਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਹੋਰ ਲਗਾਏ ਜਾਣਗੇ ਤਾਂ ਜੋ ਅਨਮੋਲ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.