Breaking NewsD5 specialInternationalNewsTop News

ਕੈਨੇਡਾ ਦੇ PM ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ AstraZeneca ਦਾ ਲਗਵਾਇਆ ਪਹਿਲਾ ਟੀਕਾ 

ਓਟਾਵਾ : ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਨੇ ਸ਼ੁੱਕਰਵਾਰ ਨੂੰ ਓਟਾਵਾ ‘ਚ ਕੋਵਿਡ – 19 ਦਾ ਟੀਕਾ ਲਗਵਾਇਆ। ਟਰੂਡੋ ਜੋੜੇ ਨੇ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਲਈ। ਇਹ ਟੀਕਾ ਉਨ੍ਹਾਂ ਵੱਲੋਂ ਅਜਿਹੇ ਸਮੇਂ ਲਗਵਾਇਆ ਗਿਆ ਜਦੋਂ ਕਈ ਮੁਲਕਾਂ ਵਿਚ ਐਸਟ੍ਰਾਜ਼ੈਨੇਕਾ ਦਾ ਟੀਕਾ ਲਗਵਾਉਣ ਵਾਲਿਆਂ ‘ਚ ਖੂਨ ਦੇ ਥੱਕੇ ਜੰਮਣ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਕਾਰਨ ਕਈਆਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਹਾਲਤ ਵਿਚ ਹਨ।

ਚਲਦੀ ਮੀਟਿੰਗ ’ਚ ਮੋਦੀ ਦੇ ਕੇਜਰੀਵਾਲ ਨਾਲ ਖੜ੍ਹਕੀ!ਮੀਟਿੰਗ ਦਾ ਸੱਚ ਆਇਆ ਬਾਹਰ

ਓਨਟਾਰੀਓ ਸੂਬੇ ਨੇ ਹਾਲ ਹੀ ਵਿਚ ਐਸਟ੍ਰਾਜ਼ੈਨੇਕਾ ਦਾ ਟੀਕਾ ਲਗਵਾਉਣ ਦੀ ਯੋਗਤਾ 40 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਲੋਕਾਂ ਲਈ ਕਰ ਦਿੱਤੀ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ‘ਚ 30 ਫੀਸਦੀ ਯੋਗ ਬਾਲਗਾਂ ਨੇ ਘੱਟ ਤੋਂ ਘੱਟ ਟੀਕੇ ਦੀ ਇੱਕ ਖੁਰਾਕ ਲਗਵਾ ਲਈ ਹੈ। ਉੱਧਰ ਕੈਨੇਡਾ ਦੀ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ‘ਚ ਕੋਵਿਡ – 19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਇਨ੍ਹਾਂ ਦੇਸ਼ਾਂ ਤੋਂ ਸਾਰੀਆਂ ਯਾਤਰੀ ਉਡਾਣਾਂ ‘ਤੇ 30 ਦਿਨ ਲਈ ਰੋਕ ਲਗਾ ਦਿੱਤੀ ਹੈ। ਆਵਾਜਾਈ ਮੰਤਰੀ ਉਮਰ ਅਲਘਾਬਰਾ ਨੇ ਦੱਸਿਆ ਕਿ ਰੋਕ ਵੀਰਵਾਰ ਤੋਂ ਪ੍ਰਭਾਵ ‘ਚ ਆ ਗਈ ਹੈ।

ਜਿਹੜੀ ਪੁਲਿਸ ਤੇ ਫੌਜ ਨੇ ਸੀ ਕਿਸਾਨਾਂ ਨੂੰ ਕੁੱਟਿਆ,ਅੱਜ ਉਹੀ ਫੌਜ ਮੁੜੀ ਪਿੱਛੇ,ਚੱਕ ਲਏ ਬੈਰੀਕੇਡ

ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾ ਦੀ ਲਹਿਰ ਦਾ ਪ੍ਰਭਾਵ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਕੈਨੇਡਾ ਨੇ ਭਾਰਤ ਸਣੇ ਕਈਆਂ ਮੁਲਕਾਂ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਉਥੇ ਹੀ ਕੈਨੇਡਾ ਵਿਚ ਹੁਣ ਤੱਕ ਕੋਰੋਨਾ ਦੇ ਹੁਣ ਤੱਕ 1,161,618 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 23,873 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,051,705 ਲੋਕ ਸਿਹਤਯਾਬ ਹੋ ਚੁੱਕੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button