99 ਸਾਲ ਤੱਕ ਜ਼ਿੰਦਾ ਰਹੀ ਰੋਜ਼ ਮੈਰੀ ਬੈਂਟਲੀ ਦੀ ਮੌਤ ਤੋਂ ਬਾਅਦ ਲੱਗਿਆ ਪਤਾ ਕਿ ਸਾਰੇ ਅੰਗ ਸੀ ਗ਼ਲਤ ਜਗ੍ਹਾ ‘ਤੇ
ਨਵੀਂ ਦਿੱਲੀ : ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਜਾਣਕੇ ਤੁਸੀ ਹੈਰਾਨ ਹੋ ਜਾਓਗੇ। ਦਰਅਸਲ ਇਸ ਮਹਿਲਾ ਦੇ ਜੀਵਨ ਵਿੱਚ ਹੋਇਆ ਹੀ ਕੁੱਝ ਅਜਿਹਾ ਹੈ। ਪੋਲੈਂਡ ਦੀ ਰਹਿਣ ਵਾਲੀ ਇਸ ਮਹਿਲਾ ਦਾ ਨਾਂ ਰੋਜ਼ ਮੈਰੀ ਬੈਂਟਲੀ ਹੈ ਤੇ ਉਸਦੇ ਪੰਜ ਬੱਚੇ ਹਨ। ਉਨ੍ਹਾਂ ਨੂੰ ਤੈਰਾਕੀ ਦਾ ਬੜਾ ਸ਼ੌਕ ਸੀ।
Read Also ਰੂਸ ‘ਚ 17 ਡਿਗਰੀ ਤਾਪਮਾਨ ਦੇ ਵਿੱਚ ਮਲਬੇ ਤੋਂ ਜ਼ਿੰਦਾ ਮਿਲਿਆ 11 ਮਹੀਨੇ ਦਾ ਬੱਚਾ
ਬੈਂਟਲੀ ਦੇ ਮਰਨ ਪਿੱਛੋਂ ਮੈਡੀਕਲ ਵਿਦਿਆਰਥੀਆਂ ਨੇ ਵੇਖਿਆ ਕਿ ਬੈਂਟਲੀ ਦੇ ਸਰੀਰ ਦੇ ਅੰਦਰੂਨੀ ਅੰਗ, ਇੱਥੋਂ ਤੱਕ ਕਿ ਉਨ੍ਹਾਂ ਦਾ ਦਿਲ ਵੀ ਗ਼ਲਤ ਥਾਂ ‘ਤੇ ਸੀ। ਬੈਂਟਲੀ ਦੀ ਇਹ ਵਿਲੱਖਣ ਹਾਲਤ ਸੀ। ਇਸ ਬਿਮਾਰੀ ਬਾਰੇ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਦੱਸਿਆ ਗਿਆ ਹੈ।
ਆਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਮੁਤਾਬਕ ਲਿਵੋਕਾਰਡੀਆ ਦੇ ਨਾਲ ਸਾਈਟਸ ਇਨਵਰਸਿਸ ਨਾਂ ਦੀ ਸਥਿਤੀ ਵਾਲੇ ਇਨਸਾਨਾਂ ਵਿੱਚ ਦਿਲ ਦੇ ਜਾਨਲੇਵਾ ਰੋਗ ਤੇ ਹੋਰ ਨੁਕਸ ਹੁੰਦੇ ਹਨ।
ਪੋਲੈਂਡ ਯੂਨੀਵਰਿਸਟੀ ਦੇ ਖੋਜੀ ਕੈਮਰਨ ਵਾਕਰ ਨੇ ਦੱਸਿਆ ਕਿ ਖੋਜ ਦੌਰਾਨ ਜਦੋਂ ਰੋਜ਼ ਦੇ ਦਿਲ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਜ਼ ਦੀਆਂ ਖੂਨ ਦੀਆਂ ਨਾੜੀਆਂ ਵਿਲੱਖਣ ਹਨ। ਉਨ੍ਹਾਂ ਦੇ ਸਰੀਰ ਦਾ ਹਰ ਅੰਗ ਆਪਣੀ ਥਾਂ ‘ਤੇ ਨਹੀਂ ਸੀ, ਬਲਕਿ ਕਿਸੇ ਹੋਰ ਥਾਂ ਸੀ।
ਇਸ ਦੇ ਬਾਅਦ ਵਾਕਰ ਦੀ ਟੀਮ ਨੂੰ ਇਸ ਮਾਮਲੇ ਨੂੰ ਸਮਝਣ ਦੀ ਉਤਸੁਕਤਾ ਹੋਈ। ਇਹ ਮਾਮਲਾ ਆਪਣੇ ਆਪ ਵਿੱਚ ਮੈਡੀਕਲ ਮਿਸਟਰੀ ਸੀ। ਖੋਜੀਆਂ ਦੀ ਮੰਨੀਏ ਤਾਂ 22 ਹਜ਼ਾਰ ਲੋਕਾਂ ਵਿੱਚ ਕਿਸੇ ਇੱਕ ਨੂੰ ਇਹ ਸਮੱਸਿਆ ਹੁੰਦੀ ਹੀ ਹੈ। ਰੋਜ਼ ਨੇ ਰੱਜ ਕੇ ਜ਼ਿੰਦਗੀ ਜਿਊਂਈ ਪਰ ਉਨ੍ਹਾਂ ਨੂੰ ਸਿਰਫ ਆਰਥਰਾਈਟਿਸ ਦੀ ਹੀ ਸਮੱਸਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.