Breaking NewsD5 specialNewsPunjab

800 ਕਿਲੋਮੀਟਰ ਪੈਦਲ ਚੱਲਕੇ ਪਿੰਡ ਪਹੁੰਚਿਆ ਨੌਜਵਾਨ ਨਿਕਲਿਆ ਕੋਰੋਨਾ ਪੌਜ਼ੀਟਿਵ

ਰੂਪਨਗਰ : ਰੂਪਨਗਰ ‘ਚ ਇੱਕ ਮਜ਼ਦੂਰ ਦਾ ਪੌਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਕਰੀਬ 800 ਕਿਲੋਮੀਟਰ ਕਾਹਨਪੁਰ ਤੋਂ ਪੈਦਲ ਚੱਲ ਕੇ ਰੂਪਨਗਰ ਆਪਣੇ ਪਿਤਾ ਦੇ ਕੋਲ ਆਇਆ ਸੀ। ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਐਕਟਿਵ ਪੌਜ਼ੀਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ। ਰੂਪਨਗਰ ਸ਼ਹਿਰ ਦਾ ਇੱਕ 22 ਸਾਲ ਦਾ ਨੌਜਵਾਨ ਕਾਹਨਪੁਰ (ਯੂ.ਪੀ.) ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ ਅਤੇ ਉੱਥੇ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਅਚਾਨਕ ਲਾਕਡਾਊਨ ਹੋਣ ਦੇ ਕਾਰਨ ਉਸਦਾ ਰੋਜ਼ਗਾਰ ਖ਼ਤਮ ਹੋ ਗਿਆ।

Chief Secretary | ਮੁੱਖ ਸਕੱਤਰ ਦੀ ਖੁੱਲ੍ਹ ਗਈ ਪੋਲ, ਕਿੱਧਰ ਗਿਆ 600 ਕਰੋੜ? Sukhpal Khaira ਦੀ ਸਿੱਧੀ ਚੁਣੌਤੀ

ਜਿਸ ਕਾਰਨ ਮਜ਼ਬੂਰਨ ਉਸਨੂੰ ਉੱਥੇ ਤੋਂ ਪੈਦਲ ਚੱਲਣਾ ਪਿਆ ਅਤੇ ਆਪਣੇ ਪਿਤਾ ਦੇ ਕੋਲ ਰੂਪਨਗਰ ਆ ਗਿਆ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਉਹ ਆਪਣੇ ਘਰ ਨਹੀਂ ਗਿਆ ਅਤੇ ਕੇਵਲ ਆਪਣੇ ਪਿਤਾ ਨੂੰ ਹੀ ਮਿਲਿਆ ਹੈ। ਇਸ ਤੋਂ ਬਾਅਦ ਉਹ ਫਲੂ ਸੈਂਟਰ ਵਿੱਚ ਚਲਾ ਗਿਆ ਜਿੱਥੇ ਉਸਨੂੰ ਕੋਰੋਨਾ ਪ੍ਰਭਾਵਿਤ ਪਾਇਆ ਗਿਆ। ਜਿਸਨੂੰ ਹੁਣ ਰੂਪਨਗਰ ਹਸਪਤਾਲ ਦੇ ਆਈਸ਼ੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਕਿਸੇ ਦੇ ਕੋਈ ਸੰਪਰਕ ਵਿੱਚ ਨਾ ਆਉਣ ਦੇ ਕਾਰਨ ਰੂਪਨਗਰ ਸ਼ਹਿਰ ‘ਚ ਉਸਦਾ ਰਿਹਾਇਸ਼ੀ ਖੇਤਰ ਸੀਲ ਨਹੀ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button