Breaking NewsD5 specialInternationalNews

8 ਸਾਲ ਦੀ ਉਮਰ ‘ਚ ਬੁੱਢੀ ਹੋਈ ਇਸ ਬੱਚੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਹੈਰਾਨੀਜਨਕ ਹੋਵੇਗਾ ਨਾ ਜਦੋਂ ਤੁਸੀਂ ਇਹ ਸੁਣੋ ਕਿ ਕੋਈ ਬੱਚੀ ਜੋ ਸਿਰਫ 8 ਸਾਲ ਦੀ ਹੋਵੇ ਅਤੇ ਉਹ ਬੁੱਢੀ ਹੋ ਚੁੱਕੀ ਹੋਵੇ। ਉਸਦੀ ਉਮਰ ਪੂਰੀ ਹੋ ਚੁੱਕੀ ਹੋਵੇ ਅਤੇ ਉਸਦੀ ਮੌਤ ਹੋ ਜਾਵੇ। ਅਜਿਹਾ ਹੋਇਆ ਹੈ ਯੂਕਰੇਨ ‘ਚ ਜਿੱਥੇ ਇੱਕ 8 ਸਾਲ ਦੀ ਬੱਚੀ ਬਚਪਨ ਵਿੱਚ ਹੀ ਬੁੱਢੀ ਹੋ ਗਈ ਅਤੇ ਉਸਦਾ ਦੇਹਾਂਤ ਹੋ ਗਿਆ। ਇਸ ਬੱਚੀ ਦਾ ਨਾਮ ਹੈ ਅੰਨਾ ਸਾਕੀਡੋਨ। ਇਸ ਪਿਆਰੀ ਜਿਹੀ ਬੱਚੀ ਦੀ ਅਸਲ ਉਮਰ ਤਾਂ ਸਿਰਫ 8 ਸਾਲ ਹੀ ਸੀ ਪਰ ਇਸਨੂੰ ਇੱਕ ਅਜਿਹੀ ਬਿਮਾਰੀ ਨੇ ਜਕੜ ਲਿਆ। ਜਿਸਨ੍ਹੇ ਇਸਨੂੰ ਬੁੱਢਾ ਬਣਾ ਦਿੱਤਾ, ਇੰਨਾ ਬੁੱਢਾ ਕਿ ਇਸਦੀ ਉਮਰ ਪੂਰੀ ਹੋ ਗਈ। ਅੰਨਾ ਸਾਕੀਡੋਨ ਇਸ ਬਿਮਾਰੀ ਨਾਲ ਮਰਨ ਵਾਲੀ ਦੁਨੀਆ ਦੀ ਸਭ ਤੋਂ ਜਵਾਨ ਹੈ।

🔴 BREAKING| Simarjeet Bains ਨੂੰ ਅਦਾਲਤ ਦਾ ਵੱਡਾ ਝਟਕਾ | ਬੈਂਸ ਦੀ ਹੋਵੇਗੀ ਗ੍ਰਿਫ਼ਤਾਰੀ?

ਇਸ ਬਿਮਾਰੀ ਦਾ ਨਾਮ ਹੈ ਪ੍ਰੋਜੇਰੀਆ। ਇਸ ਅਨੋਖੀ ਜੈਨੇਟਿਕ ਬਿਮਾਰੀ ਨਾਲ ਸਰੀਰ ਦੇ ਸਾਰੇ ਅੰਗ ਹੌਲੀ – ਹੌਲੀ ਬੁੱਢੇ ਹੋਣ ਲੱਗਦੇ ਹਨ। ਅੰਤ ‘ਚ ਸਾਰੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਬਿਮਾਰੀ ਦੇ ਬਾਰੇ ‘ਚ ਬਾਲੀਵੁੱਡ ਫਿਲਮ ਪਾ (Paa) ਵਿੱਚ ਬਾਖੂਬੀ ਦਿਖਾਇਆ ਗਿਆ ਸੀ। ਇਸ ਵਿੱਚ ਅਮਿਤਾਭ ਬੱਚਨ ਨੇ ਪ੍ਰੋਜੇਰੀਆ ਪੀੜਿਤ ਬੱਚੇ ਦਾ ਕਿਰਦਾਰ ਨਿਭਾਇਆ ਸੀ।ਪ੍ਰੋਜੇਰੀਆ ਨਾਲ ਇਸ ਸਮੇਂ ਪੂਰੀ ਦੁਨੀਆ ‘ਚ ਸਿਰਫ 160 ਲੋਕ ਪ੍ਰਭਾਵਿਤ ਹਨ। ਮਾਤਾ ਸਾਕੀਡੋਨ ਦੀ ਮੌਤ ਤਾਂ 8 ਸਾਲ ਦੀ ਉਮਰ ਵਿੱਚ ਹੀ ਹੋਈ ਹੈ ਪਰ ਪ੍ਰੋਜੇਰੀਆ ਦੀ ਵਜ੍ਹਾ ਨਾਲ ਉਸਦੀ ਉਮਰ ਲੱਗਭੱਗ 80 ਸਾਲ ਹੋ ਚੁੱਕੀ ਸੀ।

ਚਿੱਟੇ ਦੇ ਨਸ਼ੇੜੀਆਂ ਲਈ ਸਵਰਗ ਐ ਆਹ ਪਿੰਡ | Captain ਸਾਬ੍ਹ ਤੱਕ ਪਹੁੰਚਾ ਦਿਓ ਵੀਡੀਓ | ਨਸ਼ੇੜੀਆਂ ਦੇ ਖ਼ੁਲਾਸੇ ਸੁਣੋ

ਉਸਦਾ ਭਾਰ 7 ਕਿੱਲੋਗ੍ਰਾਮ ਹੋ ਗਿਆ ਸੀ। ਅੰਤ ‘ਚ ਉਸਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।ਅੰਨਾ ਸਾਕੀਡੋਨ ਦੀ ਮਾਂ ਇਵਾਨਾ ਨੇ ਕਿਹਾ ਕਿ ਮੈਂ ਆਪਣੀ ਬੱਚੀ ਨੂੰ ਖੋਹ ਚੁੱਕੀ ਹਾਂ। ਮੈਂ ਉਸਦੇ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਪਰ ਮੈਂ ਉਸਨੂੰ ਬਚਾ ਨਾ ਸਕੀ। ਅੰਨਾ ਸਾਕੀਡੋਨ ਦਾ ਇਲਾਜ਼ ਕਰਨ ਵਾਲੀ ਡਾਕਟਰ ਨਾਦੇਹਦਾ ਕੈਟਾਮੈਨ ਨੇ ਕਿਹਾ ਕਿ ਅੰਨਾ ਸਾਕੀਡੋਨ ਚੰਗੀ ਬੱਚੀ ਸੀ। ਉਸਦਾ ਪੂਰਾ ਇਲਾਜ ਬਚਪਨ ਤੋਂ ਵੋਲੀਨ ਰੀਜ਼ਨਲ ਚਿਲਡਰਨ ਮੈਡੀਕਲ ਕਪਲੈਕਸ ‘ਚ ਚੱਲ ਰਿਹਾ ਸੀ। ਅਸੀ ਉਸਨੂੰ ਬਚਾ ਨਾ ਪਾਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button