Breaking NewsD5 specialNewsPunjabTop News

8 ਕਿਲੋ ਅਫ਼ੀਮ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ, ਐਂਬੂਲੈਂਸ ‘ਚ ਛੂਪਾ  ਯੂ.ਪੀ. ਤੋਂ ਪੰਜਾਬ ਲਿਆ ਰਹੇ ਸੀ ਅਫ਼ੀਮ

ਐਸ ਏ ਐਸ ਨਗਰ: ਸੀ.ਆਈ.ਏ. ਸਟਾਫ਼ ਵਲੋਂ ਲਾਲੜੂ ਅੰਬਾਲਾ ਹਾਈਵੇ ‘ਤੇ ਇਕ ਐਂਬੂਲੈਂਸ ‘ਚੋਂ ਅੱਠ ਕਿਲੋ ਅਫ਼ੀਮ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਵੀ ਸ੍ਰੀਵਾਸਤਵ, ਹਰਿੰਦਰ ਸ਼ਰਮਾ ਅਤੇ ਅੰਕੁਰ ਵਜੋਂ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕੀਤੀ ਗਈ ਸੀ।

ਐਨਕਾਉਂਟਰ ਵਾਲੀ ਕੋਠੀ ਦਾ ਮਾਲਕ ਆਇਆ ਸਾਹਮਣੇ, ਸ਼ੂਟਰ ਮੁੰਡੀ ਦੇ ਟਿਕਾਣੇ ‘ਤੇ ਪਹੁੰਚੀ ਪੁਲਿਸ? D5 Channel Punjabi

ਇਸ ਦੌਰਾਨ ਇੱਕ ਐਂਬੂਲੈਂਸ ਨੂੰ ਚੈਕਿੰਗ ਲਈ ਰੋਕਿਆ ਗਿਆ। ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਅਤੇ ਮੈਡੀਕਲ ਕਿੱਟ ਨਾ ਹੋਣ ਦੇ ਸ਼ੱਕ ’ਤੇ ਉਸ ਦੀ ਤਲਾਸ਼ੀ ਲਈ ਗਈ। ਐਂਬੂਲੈਂਸ ਵਿੱਚ ਤਿੰਨ ਲੋਕ ਸਵਾਰ ਸਨ। ਇਕ ਡਰਾਈਵਰ, ਦੂਜਾ ਮਰੀਜ਼ ਅਤੇ ਤੀਜਾ ਉਸ ਦੀ ਦੇਖਭਾਲ ਲਈ ਬੈਠੇ ਸਨ। ਜਦੋਂ ਤਲਾਸ਼ੀ ਲਈ ਗਈ ਤਾਂ ਉਸ ਮਰੀਜ਼ ਵਿਅਕਤੀ ਦੇ ਸਿਰਹਾਣੇ ‘ਚੋਂ 8 ਕਿਲੋ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਅਫ਼ੀਮ ਇਕ ਸਰਾਣੇ ‘ਚ ਛੁਪਾ ਕੇ ਯੂ.ਪੀ. ਤੋਂ ਪੰਜਾਬ ਲਿਆਈ ਜਾ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button