ਆਜ਼ਾਦੀ ਦੀ 74 ਵੀਂ ਵਰ੍ਹੇਗੰਢ ਮਨਾ ਰਿਹੈ ਭਾਰਤ

ਨਵੀਂ ਦਿੱਲੀ : ਭਾਰਤ ਅੱਜ ਆਪਣੀ ਆਜ਼ਾਦੀ ਦੀ 74 ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਵਾਸਤੇ ਪੂਰੇ ਦੇਸ਼ ਅੰਦਰ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਰਾਜਧਾਨੀ ਦਿੱਲੀ ਵਿਖੇ ਕੌਮੀ ਪੱਧਰੀ ਸਮਾਗਮ ਇਤਿਹਾਸਕ ਲਾਲ ਕਿਲ੍ਹੇ ‘ਤੇ ਚੱਲ ਰਿਹਾ ਹੈ।
🔴 LIVE 🔴ਪੂਰੇ ਪੰਜਾਬ ‘ਚ ਕਰਫ਼ਿਊ ਦਾ ਐਲਾਨ ਦੇਖੋ ਕਦੋਂ ਤੋਂ ਕਦੋਂ ਤੱਕ ਰਹੇਗਾ ਕਰਫ਼ਿਊ ਬਣਾਏ ਗਏ ਨਿਯਮ
ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਝੰਡਾ ਫਹਿਰਾਉਣ ਤੋਂ ਬਾਅਦ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੀ ਸ਼ਾਮ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਭਾਰਤ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।
#स्वतंत्रतादिवस के पावन अवसर पर सभी देशवासियों को बहुत-बहुत शुभकामनाएं।
जय हिंद!
Happy Independence Day to all fellow Indians.
Jai Hind!
— Narendra Modi (@narendramodi) August 15, 2020
I once again congratulate you on the eve of 74th Independence Day. I wish you good health and a bright future.
Jai Hind! 🇮🇳
— President of India (@rashtrapatibhvn) August 14, 2020
ਆਜ਼ਾਦੀ ਦਿਹਾੜੇ ‘ਤੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਸਮੇਤ ਪੂਰੇ ਦੇਸ਼ ਦੀਆਂ ਸੁਰੱਖਿਆ ਖ਼ੁਫੀਆ ਏਜੰਸੀਆਂ ਪੂਰਾ ਤਰ੍ਹਾਂ ਤਿਆਰ ਹਨ। ਚੱਪੇ-ਚੱਪੇ ‘ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਦੇਖੋ ਮੋਗਾ ਦੇ ਡੀਸੀ ਦਫ਼ਤਰ ‘ਚ ਹੋਇਆ ਵੱਡਾ ਕਾਂਡ, ਸੁਰੱਖਿਆ ‘ਤੇ ਖੜੇ ਹੋਏ ਸਵਾਲ
ਇਤਿਹਾਸਿਕ ਲਾਲ ਕਿਲ੍ਹੇ ਸਮੇਤ ਪੂਰੀ ਰਾਜਧਾਨੀ ਸੁਰੱਖਿਅਤ ਕਿਲ੍ਹੇ ‘ਚ ਤਬਦੀਲ ਹੋ ਚੁੱਕੀ ਹੈ। ਸ਼ੁੱਕਰਵਾਰ ਰਾਤ 12 ਵਜੇ ਤੋਂ ਹੀ ਰਾਜਧਾਨੀ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ। ਆਜ਼ਾਦੀ ਦਿਹਾੜਾ ਦੇ ਪ੍ਰੋਗਰਾਮ ਮੱਦੇਨਜ਼ਰ ਜ਼ਮੀਨ ਤੋਂ ਅਸਮਾਨ ਤਕ ਸਖ਼ਤ ਪਹਿਰਾ ਰਹੇਗਾ।
🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?
ਇਸ ਵਾਰ ਕੋਰੋਨਾ ਇਨਫੈਕਸ਼ਨ ਕਾਰਨ 4000 ਮਹਿਮਾਨਾਂ ਨੂੰ ਹੀ ਆਜ਼ਾਦੀ ਦਿਵਸ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਕਈ ਸੰਗਠਨਾਂ ਵੱਲੋਂ ਸੁਰੱਖਿਆ ‘ਚ ਖਲਲ ਪਾਉਣ ਸਬੰਧੀ ਖੁਫੀਆ ਅਲਰਟ ਜਾਰੀ ਹੋਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਹੋਰ ਜ਼ਿਆਦਾ ਮੁਸਤੈਦ ਹੋ ਗਈ ਹੈ। 7 ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਵੀ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.