NewsBreaking NewsD5 specialPunjab

70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੰਗਲ ‘ਚ ਰੁਲਣ ਲਈ ਮਜਬੂਰ ਇਹ ਔਰਤ (ਵੀਡੀਓ)

ਫਿਰੋਜ਼ਪੁਰ : ਆਪਣੇ ਘਰ ਦਾ ਹਾਲ ਦੱਸ ਰਹੀ ਹੈ ਬਜ਼ੁਰਗ ਮਹਿਲਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਦੀ ਹੈ। ਜਿਥੇ ਇਸ ਪਰਿਵਾਰ ਦੀ ਹਾਲਤ ਇੰਨੀ ਮਾੜੀ ਹੈ ਕਿ ਉਹ ਜੰਗਲਾਤ ਏਰੀਏ ‘ਚ ਦਿਨ ਕੱਟ ਰਿਹਾ ਹੈ। ਦਰਅਸਲ ਇਹ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਇਥੇ ਕੱਚੇ ਮਕਾਨ ਵਿੱਚ ਰਹਿ ਰਿਹਾ ਹੈ ਤੇ ਘਰ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਹੈ। ਉਸ ਦੀ ਆਪਣੀ ਉਮਰ ਵਡੇਰੀ ਹੋਣ ਕਰਕੇ ਉਹ ਕਿਤੇ ਕੰਮਕਾਰ ਵੀ ਨਹੀਂ ਕਰ ਸਕਦੀ ਪਰ ਬੱਚੇ ਹਨ ਉਹ ਵੀ ਮੰਦਬੁੱਧੀ।

Read Also 102 ਸਾਲ ਦੀ ਬਜ਼ੁਰਗ ਮਹਿਲਾ ਨੇ 14,000 ਫੁੱਟ ਦੀ ਉਚਾਈ ਤੋਂ ਛਾਲ ਮਾਰ ਬਣਾਇਆ ਵਿਸ਼ਵ ਰਿਕਾਰਡ

ਜਿਸ ਦੀ ਹਾਲਤ ਦੇਖ ਲੋਕਾਂ ਦੇ ਹੰਝੂ ਆ ਜਾਂਦੇ ਹਨ ਪਰ ਸਿਆਸਤ ਦਾਨਾਂ ਨੂੰ ਕੋਈ ਫਰਕ ਨਹੀਂ ਪੈਦਾ। ਪਰਿਵਾਰ ਦਾ ਕਹਿਣਾ ਹੈ ਕਿ ਤਾਂ ਉਨ੍ਹਾਂ ਦੱਸਿਆ ਕਿ ਜਦ ਵੋਟਾਂ ਨੇੜੇ ਹੁੰਦੀਆਂ ਹਨ ਤਾਂ ਸਭ ਲੀਡਰ ਇਸ ਗਰੀਬ ਖਾਨੇ ਆਉਂਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਅਤੇ ਮਾਲੀ ਸਹਾਇਤਾ ਦੇਣ ਦਾ ਵਾਅਦਾ ਕਰਦੇ ਹਨ ਪਰ ਬਾਅਦ ਵਿੱਚ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਉਧਰ ਸਮਾਜ ਸੇਵੀ ਬੱਗਾ ਸਿੰਘ ਦਾ ਕਹਿਣਾ ਹੈ ਕਿ ਲੀਡਰ ਵੋਟਾਂ ਵੇਲੇ ਤਾਂ ਵੱਡੇ ਵੱਡੇ ਵਾਅਦੇ ਕਰਦੇ ਨੇ ਪਰ ਵੋਟਾਂ ਲੈਣ ਤੋਂ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਦਾ।

ਦੱਸ ਦਈਏ ਕਿ ਚੋਣਾਂ ਵੇਲੇ ਸਰਕਾਰਾਂ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਕੇ ਵੋਟਾਂ ਲੈ ਲੈਂਦੇ ਹਨ ਪਰ ਬਾਅਦ ਜੋ ਲੋਕਾਂ ਦਾ ਹਾਲ ਹੁੰਦਾ ਹੈ। ਉਸ ਨੂੰ ਇਹ ਤਸਵੀਰਾਂ ਬਿਆਨ ਕਰਦਿਆਂ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਰਿਵਾਰ ਦੀ ਇਹ ਹਾਲਤ ਦੇਖ ਕੋਈ ਸਿਆਸਤਦਾਨ ਇਸ ਪਰਿਵਾਰ ਦੀ ਬਾਂਹ ਫੜਕੇ ਇਸ ਨਰਕ ਭਰੀ ਜ਼ਿੰਦਗੀ ‘ਚੋਂ ਬਾਹਰ ਕੱਢਦਾ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button