News

ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਜਾਪਾਨ ਦੇ ਰਾਜਦੂਤ, ਪੰਜਾਬ ‘ਚ ਨਿਵੇਸ਼ ‘ਤੇ ਕੀਤੀ ਚਰਚਾ

ਚੰਡੀਗੜ, 6 ਦਸੰਬਰ : ਜਾਪਾਨ ਦੇ ਰਾਜਦੂਤ ਸੰਤੋਸ਼ੀ ਸੁਜ਼ੂਕੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਕੀਤੇ ਜਾ ਸਕਣ ਵਾਲੇ ਨਿਵੇਸ਼ ‘ਤੇ ਚਰਚਾ ਕੀਤੀ। ਦੋਵੇਂ ਆਗੂਆਂ ਦਰਮਿਆਨ ਰਾਜਪੁਰਾ ਅਤੇ ਬਠਿੰਡਾ ਵਿਚ ਲੱਗਣ ਵਾਲੇ ਮੈਗਾ ਉਦਯੋਗਿਕ ਪਾਰਕਾਂ ‘ਚ ਨਿਵੇਸ਼ ਬਾਰੇ ਵਿਚਾਰ ਵਟਾਂਦਰਾ ਹੋਇਆ।

ਇਹ ਵੀ ਵੇਖੋ : Manpreet Badal ਲੈਣ ਗਏ ਸੀ ਖ਼ਜ਼ਾਨਾ | ਕੇਂਦਰੀ ਮੰਤਰੀ ਨੂੰ ਚੜ੍ਹਿਆ ਗੁੱਸਾ, ਸ਼ਰੇਆਮ ਕੀਤੀ ਲਾਹ-ਪਾਹ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਮੁਹਾਲੀ ਵਿਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ -2019 ਕਰਵਾ ਰਹੀ ਹੈ ਤੇ ਇਸ ਵਿਚ ਸ਼ਿਰਕਤ ਕਰਨ ਵਾਸਤੇ ਹੀ ਸੁਜ਼ੂਕੀ ਪੰਜਾਬ ਆਏ ਸਨ ਤੇ ਅੱਜ ਮੁੱਖ ਮੰਤਰੀ ਨੂੰ ਮਿਲੇ ਹਨ।

ਇਹ ਵੀ ਵੇਖੋ : Big Breaking-ਵਿਆਹ ‘ਚ ਗਾ ਰਿਹਾ ਸੀ Babbu Mann | ਦੇਖੋ Live ਵੀਡੀਓ ਕੈਪਟਨ  ਅਮਰਿੰਦਰ ਸਿੰਘ ਨੇ ਜਾਪਾਨ ਦੇ ਰਾਜਦੂਤ ਨੂੰ  ਰਾਜਪੁਰਾ ਅਤੇ ਬਠਿੰਡਾ ਦੇ ਭੁਗੌਲਿਕ ਹਾਲਾਤ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਪੰਜਾਬ ‘ਚ ਨਿਵੇਸ਼ ਲਈ ਹਰ ਤਰ•ਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button