Breaking NewsD5 specialIndiaInternationalNewsPunjab

7 ਸਾਲਾ ਬੱਚੇ ਨੇ ਲਿਖਿਆ ‘Santa Claus’ ਨੂੰ ਦਿਲ ਛੂਹ ਲੈਣ ਵਾਲਾ ਖ਼ਤ, ਸੋਸ਼ਲ ਮੀਡੀਆ ‘ਤੇ ਵਾਇਰਲ

ਨਵੀਂ ਦਿੱਲੀ : ਕ੍ਰਿਸਮਸ ‘ਚ ਹੁਣ ਕੁਝ ਹੀ ਘੰਟੇ ਬਾਕੀ ਬਚੇ ਹਨ ਅਤੇ ਇਸ ਤੋਂ ਪਹਿਲਾਂ ਹੀ ਲੋਕ ਇਸ ਤਿਉਹਾਰ ਦੀ ਤਿਆਰੀ ਵਿੱਚ ਜੁੱਟ ਗਏ ਹੈ। ਕੁਝ ਲੋਕਾਂ ਨੇ ਤਾਂ ਤਿਉਹਾਰ ਮਨਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਤੋਹਫੇ ਵੀ ਵੰਡਣ ਲੱਗੇ ਹਨ। ਉਥੇ ਹੀ ਕਈ ਅਜੇ ਤੋਹਫੇ ਤਿਆਰ ਕਰ ਰਹੇ ਹਨ। ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ 7 ਸਾਲ ਦੇ ਬੱਚੇ ਦਾ ਖ਼ਤ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਖਤ ‘ਚ ਬੱਚੇ ਨੇ Santa Claus ਤੋਂ ਇੱਕ ਚੰਗੇ ਪਿਤਾ ਦੀ ਮੰਗ ਕੀਤੀ ਹੈ।

ਫੂਲਕਾ ਨੇ ਕੀਤਾ ਵੱਡਾ ਖੁਲਾਸਾ, ਕਹਿੰਦਾ ‘ਸੁਖਬੀਰ ਲਈ ਮਾੜੀ ਖ਼ਬਰ, ਢੀਂਡਸਾ ਤੋਂ ਬਾਅਦ ਹੁਣ ਆਹ ਦੇਣਗੇ ਝਟਕਾ

ਦਰਅਸਲ ਯੂਐਸ ਦੇ ਟੈਕਸਾਸ ਦੇ ਟਾਰੇਂਟ ਕਾਉਂਟੀ ਦੇ ਘਰੇਲੂ ਹਿੰਸਾ ਆਸ਼ਰਮ ‘ਚ ਰਹਿ ਰਹੇ 7 ਸਾਲ ਦੇ ਬੱਚੇ, ਬਲੇਕ ਨੇ ਇਹ ਖ਼ਤ ਲਿਖਿਆ ਹੈ, ਉਹ ਪਿਛਲੇ ਇੱਕ ਮਹੀਨੇ ਤੋਂ ਆਪਣੀ ਮਾਂ ਦੇ ਨਾਲ ਇੱਥੇ ਰਹਿ ਰਿਹਾ ਹੈ। ਕੁਝ ਹਫਤੇ ਪਹਿਲਾਂ ਬਲੇਕ ਦੀ ਮਾਂ ਨੂੰ ਉਸਦੇ ਬੈਗ ਵਿੱਚੋਂ ਇਹ ਖਤ ਮਿਲਿਆ ਸੀ। ਖ਼ਤ ਵਿੱਚ ਬਲੇਕ ਨੇ ਲਿਖਿਆ ਸੀ ਕਿ ਉਹ ਆਸ਼ਰਮ ਵਿੱਚ ਕਿਸੇ ਦੂਜੇ ਬੱਚੇ ਨਾਲ ਇਸ ਬਾਰੇ ਵਿੱਚ ਗੱਲ ਨਹੀਂ ਕਰਨਾ ਚਾਹੁੰਦਾ। ਉਥੇ ਹੀ ਕਈ ਦੂਜੀਆਂ ਚੀਜਾਂ ਦੀ ਮੰਗ ਕਰਦੇ ਹੋਏ ਬਲੇਕ ਨੇ Santa ਤੋਂ ਪੁੱਛਿਆ ਕੀ ਉਹ ਉਸਨੂੰ ਇੱਕ ਚੰਗਾ ਪਿਤਾ ਦੇ ਸਕਦੇ ਹਨ।

ਇਸ ਖਤ ਨੂੰ ਟਾਰੇਂਟ ਕਾਉਂਟੀ ਦੇ ਸੇਫ ਹੈਵਨ ਦੇ ਫੇਸਬੁਕ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਇੱਕ ਨਿਜੀ ਚੈੱਨਲ ਨਾਲ ਗੱਲ ਕਰਦੇ ਹੋਏ ਸੇਫ ਹੈਵਨ ਦੀ ਉਪ ਪ੍ਰਧਾਨ ਐਮਿਲੀ ਹੈਨਕੌਕ ਨੇ ਕਿਹਾ, ਇਸ ਖਤ ਨੂੰ ਆਪਣੇ ਪੇਜ ‘ਤੇ ਸ਼ੇਅਰ ਕਰਨ ਤੋਂ ਪਹਿਲਾਂ ਅਸੀਂ ਇਸਨੂੰ ਆਪਣੇ ਕੁਝ ਸਮਰਥਕਾਂ ਦੇ ਨਾਲ ਸਾਂਝਾ ਕੀਤਾ। ਬਲੇਕ ਦਾ ਇਹ ਖ਼ਤ ਬਹੁਤ ਭਾਵਨਾਵਾਂ ਨੂੰ ਬਿਆਨ ਕਰਦਾ ਹੈ ਜੋ ਸਾਡੇ ਇੱਥੇ ਰਹਿ ਰਹੇ ਹੋਰ ਲੋਕ ਵੀ ਮਹਿਸੂਸ ਕਰਦੇ ਹਨ। ਸਾਰੇ ਲੋਕ ਇੱਥੇ ਨਹੀਂ ਆਉਂਦੇ ਪਰ ਸਮੇਂ ਦੇ ਨਾਲ ਜਦੋਂ ਉਹ ਆਪਣੇ ਮਾਮਲੇ ਦੇ ਪ੍ਰਬੰਧਕਾਂ ਦੇ ਨਾਲ ਕੰਮ ਕਰਦੇ ਹਨ ਤਾਂ ਉਹ ਇਸ ਮਾਹੌਲ ਵਿੱਚ ਘੁਲਣ ਮਿਲਣ ਲੱਗਦੇ ਹਾਂ।

ਪੋਸਟ ਨੂੰ ਫੇਸਬੁਕ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੀ ਇਸ ‘ਤੇ ਲੋਕਾਂ ਦੇ ਕੰਮੇਂਟਸ ਆਉਣ ਲੱਗੇ। ਇੱਕ ਪਾਸੇ ਜਿੱਥੇ ਕਈ ਲੋਕਾਂ ਨੇ ਕੰਮੈਂਟਸ ਕੀਤੇ ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਬਲੇਕ ਦੁਆਰਾ ਮੰਗੇ ਗਏ ਗਿਫਟਸ ਵੀ ਭੇਜੇ। ਉਥੇ ਹੀ ਕੁਝ ਹੋਰ ਲੋਕਾਂ ਨੇ ਆਸ਼ਰਮ ਵਿੱਚ ਰਹਿ ਰਹੇ ਬਾਕੀ ਬੱਚਿਆਂ ਲਈ ਵੀ ਤੋਹਫੇ ਭੇਜੇ। ਇੱਕ ਫੇਸਬੁਕ ਯੂਜ਼ਰ ਨੇ ਲਿਖਿਆ, ਮੈਂ ਬਲੇਕ ਦੀ ਮਦਦ ਕਰਨਾ ਚਾਹੁੰਦੀ ਹਾਂ। ਤੁਹਾਡੇ ਇੱਥੇ ਕਿੰਨੇ ਬੱਚੇ ਰਹਿੰਦੇ ਹਨ ? ਮੈਂ ਸਾਰੇ ਬੱਚਿਆਂ ਦੀ ਮਦਦ ਕਰਨਾ ਚਾਹੁੰਦੀ ਹਾਂ…ਇਹ ਪੜ ਕੇ ਮੇਰਾ ਦਿਲ ਟੁੱਟ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button