PunjabTop News

6 ਸਾਲ ਬਾਅਦ ਵਾਪਸੀ ਤੋਂ ਕੁਝ ਦਿਨ ਪਹਿਲਾਂ ਸਪੇਨ ‘ਚ ਪੰਜਾਬੀ ਨੌਜਵਾਨ ਦੀ ਹੱਤਿਆ

 ਪੰਜਾਬ ਦੇ ਇੱਕ ਭਾਰਤੀ ਨੌਜਵਾਨ ਮਨਪ੍ਰੀਤ ਸਿੰਘ ਦਾ ਸਪੇਨ ‘ਚ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਤੋਂ ਬਾਅਦ ਵਿਵਾਦ ਹਿੰਸਕ ਹੋ ਗਿਆ। ਇਸ ਘਟਨਾ ਨਾਲ ਉਸ ਦਾ ਪਰਿਵਾਰ ਡੂੰਘੇ ਸਦਮੇ ‘ਚ ਹੈ। ਮਨਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਤੇ ਪਰਿਵਾਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਉਸ ਦੀ ਦੇਹ ਵਾਪਸ ਲਿਆਉਣ ‘ਚ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦੇਹ ਦੇ ਭਾਰਤ ਆਉਣ ਦੀ ਉਡੀਕ ਕਰ ਰਹੇ ਹਨ।
ਮਨਪ੍ਰੀਤ ਕਰੀਬ ਛੇ ਸਾਲ ਪਹਿਲਾਂ ਕੰਮ ਦੀ ਭਾਲ ‘ਚ ਪੁਰਤਗਾਲ ਗਿਆ ਸੀ। ਉਹ ਉੱਥੇ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਬਾਅਦ ‘ਚ ਪੁਰਤਗਾਲ ਸਥਿਤ ਇੱਕ ਕੰਪਨੀ ਨੇ ਉਸ ਨੂੰ ਸਪੇਨ ਭੇਜ ਦਿੱਤਾ ਸੀ। ਪਰਿਵਾਰ ਦੇ ਅਨੁਸਾਰ, ਮਨਪ੍ਰੀਤ ਨੇ ਹਾਲ ਹੀ ‘ਚ ਆਪਣੀ ਮਾਂ ਗੁਰਮੀਤ ਕੌਰ ਨਾਲ ਗੱਲ ਕੀਤੀ ਸੀ ਤੇ ਦੱਸਿਆ ਸੀ ਕਿ ਉਹ ਭਾਰਤ ਵਾਪਸ ਆਉਣ ਲਈ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਆਖਰੀ ਗੱਲਬਾਤ ਤੋਂ ਬਾਅਦ ਪਰਿਵਾਰ ਦਾ ਉਸ ਨਾਲ ਸੰਪਰਕ ਟੁੱਟ ਗਿਆ।
ਮਨਪ੍ਰੀਤ ਦੀ ਮਾਂ ਨੇ ਆਪਣੇ ਪੁੱਤਰ ਨਾਲ ਹੋਈ ਆਖਰੀ ਫੋਨ ਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਉਸ ਨਾਲ ਵੀਰਵਾਰ 27 ਤਰੀਕ ਨੂੰ ਗੱਲ ਕੀਤੀ ਸੀ। ਉਸ ਨੇ ਮੈਨੂੰ ਕਿਹਾ ਕਿ ਮਾਂ, ਮੈਂ ਆਪਣੀ ਟਿਕਟ ਬੁੱਕ ਕਰਨ ਜਾ ਰਿਹਾਂ। ਮੈਂ ਉਸ ਨੂੰ ਕਿਹਾ ਕਿ ਪੁੱਤ, ਟਿਕਟ ਬੁੱਕ ਕਰ ਤੇ ਘਰ ਆ ਜਾ। ਤੈਨੂੰ ਗਏ ਹੋਏ ਛੇ ਸਾਲ ਹੋ ਗਏ ਹਨ। ਉਸ ਨੇ ਕਿਹਾ ਕਿ ਮਾਂ ਮੈਂ ਟਿਕਟ ਬੁੱਕ ਕਰ ਲਵਾਂਗਾ। ਫਿਰ ਉਸ ਨੇ ਕਿਹਾ ਕਿ ਉਹ ਐਤਵਾਰ ਨੂੰ ਮੇਰੇ ਨਾਲ ਗੱਲ ਕਰੇਗਾ। ਮੈਂ ਕਿਹਾ ਕਿ ਠੀਕ ਹੈ ਅਤੇ ਉਸ ਨੂੰ ਟਿਕਟ ਬੁੱਕ ਕਰਨ ਤੋਂ ਬਾਅਦ ਮੈਸੇਜ ਭੇਜਣ ਲਈ ਕਿਹਾ। ਇਸ ਤੋਂ ਬਾਅਦ ਮੇਰੀ ਉਸ ਨਾਲ ਦੁਬਾਰਾ ਗੱਲ ਨਹੀਂ ਹੋ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਘਟਨਾ ਜਲੰਧਰ ਦੇ ਇਕ ਰੂਮਮੇਟ ਨਾਲ ਮਾਮੂਲੀ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਵਾਪਰੀ। ਕਥਿਤ ਤੌਰ ‘ਤੇ ਤਕਰਾਰ ਹਿੰਸਕ ਹੋ ਗਈ ਅਤੇ ਜਲੰਧਰ ਦੇ ਦੁਸਾਂਝਣ ਪਿੰਡ ਦੇ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪੀੜਤਾਂ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button