NewsBreaking NewsIndiaPunjab

50 ਲੱਖ ਰੁਪਏ ਦੀ ਡਕੈਤੀ , 4 ਘੰਟਿਆਂ ‘ਚ ਸੁਲਝਾਇਆ ਕੇਸ, 2 ਕਾਬੂ

ਪਟਿਆਲਾ: ਬੀਤੇ ਦਿਨ ਨਾਭਾ ਦੀ ਨਵੀਂ ਅਨਾਜ ਮੰਡੀ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਹੋਈ 50 ਲੱਖ ਰੁਪਏ ਦੀ ਡਕੈਤੀ ਕਾਂਡ ਨੂੰ ਪਟਿਆਲਾ ਪੁਲਿਸ ਨੇ ਸਿਰਫ 4 ਘੰਟਿਆਂ ‘ਚ ਹੀ ਸੁਲਝਾ ਲਿਆ। ਪੁਲਿਸ ਨੇ ਲੁੱਟ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਲੁਟੇਰੇ ਸੰਗਰੂਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਜਗਦੇਵ ਸਿੰਘ ਉਰਫ ਤਾਰੀ (35) ਅਤੇ ਅਮਨਜੀਤ ਸਿੰਘ (32) ਵਜੋਂ ਹੋਈ ਹੈ। ਇਸ ਸਬੰਧ ‘ਚ ਆਈ. ਜੀ. ਪਟਿਆਲਾ ਰੇਂਜ ਏ. ਐੱਸ. ਰਾਏ ਨੇ ਜਾਣਕਾਰੀ ਕੀਤੀ।

Read Also 8 ਕਰੋੜ ਦੀ ਡਕੈਤੀ ਦਾ ਮਾਮਲਾ, ਪੁਲਿਸ ਵਾਲਿਆਂ ਦੇ ਹਾੜੇ ਕੱਢਦੇ ਕਾਂਗਰਸੀ!

ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀਆਂ ਤੋਂ ਲੁੱਟੇ ਗਏ 50 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਗੰਨਮੈਨ ਪ੍ਰੇਮ ਚੰਦ ਤੋਂ ਖੋਹੀ ਰਾਈਫਲ, 32 ਬੋਰ ਦਾ ਨਾਜਾਇਜ਼ ਪਿਸਤੌਲ, ਵਾਰਦਾਤ `ਚ ਵਰਤਿਆ ਗਿਆ ਮੋਟਰਸਾਈਕਲ ਅਤੇ ਲੁੱਟ ਤੋਂ ਬਾਅਦ ਬਦਲੇ ਗਏ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੈਟ੍ਰਿਕ ਪਾਸ ਹਨ ਅਤੇ ਚੰਗੇ ਘਰਾਂ `ਚੋਂ ਹਨ। ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਇਸ ਸਫਲਤਾ ਲਈ ਪਟਿਆਲਾ ਪੁਲਿਸ ਨੂੰ ਇਕ ਲੱਖ ਰੁਪਏ ਦਾ ਕੈਸ਼ ਇਨਾਮ ਅਤੇ ਇਸ ‘ਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਪਰਮੋਸ਼ਨ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਨਾਭਾ ਪੁਲਿਸ ਨੇ ਥੋੜ੍ਹੇ ਸਮੇਂ ‘ਚ ਹੀ 4 ਹੱਤਿਆ ਅਤੇ 2 ਬੈਂਕ ਡਕੈਤੀਆਂ ਟਰੇਸ ਕੀਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button