NewsBreaking NewsPunjab

5 ਬੱਚਿਆਂ ਦੀ ਮਾਂ ਨੂੰ ਪਤੀ ਨੇ ਵੱਢਿਆ ਕੁਲਹਾੜੀ ਨਾਲ

ਪਟਿਆਲਾ : ਪਤਨੀ ਦੇ ਚਰਿੱਤਰ ਤੇ ਸ਼ੱਕ ਕਰਨ ਵਾਲੇ ਪਤੀ ਨੇ ਆਪਣੀ ਪਤਨੀ ਦੀ ਕੁਲਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਦੋਸ਼ੀ ਕਤਲ ਕਰਨ ਤੋਂ ਬਾਅਦ ਲਾਸ਼ ਕੋਲ ਚਾਰ ਘੰਟੇ ਤੱਕ ਬੈਠਾ ਰਿਹਾ। ਦੋਸ਼ੀ ਪਤੀ ਆਪਣੇ 5 ਬੱਚਿਆਂ ਵਿਚੋਂ 4 ਬੇਟੀਆਂ ਨੂੰ ਆਪਣਾ ਨਹੀਂ ਸੀ ਮੰਨਦਾ। ਇਸੇ ਗੱਲ ਨੂੰ ਲੈ ਕੇ ਅਕਸਰ ਦੋਵਾਂ ਵਿੱਚ ਲੜਾਈ ਝਗੜਾ ਚਲਦਾ ਰਹਿੰਦਾ ਸੀ। ਇਹ ਘਟਨਾ ਭਾਦਸੋਂ ਰੋਡ ਪਟਿਆਲਾ ਸਥਿਤ ਪਿੰਡ ਲੰਗ ਦੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਪਤੀ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਮਨਜੀਤ ਕੌਰ ਦੀ ਲਾਸ਼ ਨੂੰ ਸਿਰ ਵਿੱਚ ਘੁਪੀ ਹੋਈ ਕੁਲਹਾੜੀ ਸਹਿਤ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਮਹਿਲਾ ਦੇ ਤਾਏ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਸਾਡੀ ਲੜਕੀ ਦੇ ਚਰਿੱਤਰ ਤੇ ਅਕਸਰ ਸ਼ੱਕ ਕਰਦਾ ਰਹਿੰਦਾ ਸੀ।

Read Also ਭਰਾ ਨੇ ਭੈਣ ਨੂੰ ਕੁਹਾੜੀ ਨਾਲ ਵੱਢਿਆ

ਉਹ ਆਪਣੀਆਂ ਚਾਰ ਬੇਟੀਆਂ ਨੂੰ ਆਪਣਾ ਨਹੀਂ ਮੰਨਦਾ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੇ ਬੁੱਧਵਾਰ ਸਵੇਰੇ ਸਾਨੂੰ ਮਨਜੀਤ ਦੇ ਕਤਲ ਦੀ ਸੂਚਨਾ ਮਿਲੀ। ਜਦੋਂ ਉਹ ਉੱਥੇ ਪਹੁੰਚੇ ਤਾਂ ਭਤੀਜੀ ਦੀ ਲਾਸ਼ ਕਮਰੇ ਵਿੱਚ ਲਹੂ ਲੁਹਾਨ ਹੋਈ ਪਈ ਸੀ ਤੇ ਦੋਸ਼ੀ ਪਤੀ ਲਖਵਿੰਦਰ ਸਿੰਘ ਉੱਥੇ ਹੀ ਬੈਠਾ ਸੀ। ਮ੍ਰਿਤਕਾ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੱਲ ਲਗਭਗ 7 ਵਜੇ ਉਸਦੀ ਬੇਟੀ ਮਨਜੀਤ ਦਾ ਫੋਨ ਆਇਆ ਸੀ ਉਸਨੇ ਆਪਣੇ ਭਰਾ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਪਤੀ ਨਾਲ ਹੋਏ ਲੜਾਈ ਝਗੜੇ ਬਾਰੇ ਵੀ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ 10 ਵਾਰੀ ਲਖਵਿੰਦਰ ਦੇ ਲੜਾਈ ਝਗੜੇ ਦੇ ਮਸਲੇ ਨੂੰ ਪਰਿਵਾਰਕ ਤੌਰ ਤੇ ਹੱਲ ਕਰਕੇ ਆਪਣੀ ਬੇਟੀ ਨੂੰ ਸਹੁਰੇ ਘਰ ਭੇਜਿਆ ਸੀ ਪਰ ਦੋਸ਼ੀ ਲਖਵਿੰਦਰ ਦੀਆਂ ਹਰਕਤਾਂ ਵਿੱਚ ਕੋਈ ਸੁਧਾਰ ਨਹੀਂ ਆਇਆ। ਉਸਨੇ ਮੇਰੀ ਬੇਟੀ ਦੇ ਚਰਿੱਤਰ ਸ਼ੱਕ ਕਰਦਿਆਂ ਹੀ ਕਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਪੁਲਿਸ ਨੂੰ ਦੋਸ਼ੀ ਲਖਵਿੰਦਰ ਸਿੰਘ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਕਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button