Breaking NewsIndiaNewsUncategorized

4 ਭੈਣਾਂ ਦੀ ਵਿਦਾਈ ਸਮੇਂ ਭਾਵੁਕ ਹੋਣ ਨਾਲ ਇਕਲੌਤੇ ਭਰਾ ਦੀ ਹੋਈ ਮੌਤ

ਰਾਜਸਥਾਨ : ਵਿਆਹ ਤੋਂ ਬਾਅਦ ਭੈਣ ਦੀ ਵਿਦਾਈ ਦਾ ਸਮਾਂ ਸਾਰਿਆਂ ਲਈ ਭਾਵੁਕ ਕਰ ਦੇਣ ਵਾਲਾ ਹੁੰਦਾ ਹੈ। ਭਾਵੇਂ ਹੀ ਭਰਾ-ਭੈਣ ਘਰ ‘ਚ ਹਮੇਸ਼ਾ ਲੜਦੇ ਹੋਣ ਪਰ ਵਿਦਾਈ ਦੇ ਸਮੇਂ ਸ਼ਾਇਦ ਹੀ ਕੋਈ ਭਰਾ ਹੋਵੇ ਜੋ ਹੰਝੂ ਰੋਕ ਸਕੇ ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਵਿਦਾਈ ਦੇ ਸਮੇਂ ਜ਼ਿਆਦਾ ਰੋਣ ਕਾਰਨ ਭਰਾ ਦੀ ਮੌਤ ਹੋ ਗਈ। ਮਾਮਲਾ ਰਾਜਸਥਾਨ ਦੇ ਪਾਲੀ ‘ਚ ਸਥਿਤ ਡੇਡਾ ਪਿੰਡ ਦਾ ਹੈ। ਜਿੱਥੇ ਇਕ ਭਰਾ ਆਪਣੀਆਂ ਭੈਣਾਂ ਦੀ ਵਿਦਾਈ ‘ਤੇ ਇੰਨਾ ਰੋਇਆ ਕਿ ਉਸ ਦੀ ਮੌਤ ਹੋ ਗਈ। ਦਰਅਸਲ ਪਿੰਡ ਦੇ ਮੋਹਨਦਾਸ ਵੈਸ਼ਨਵ ਦੇ ਪਰਿਵਾਰ ‘ਚ ਸਮੂਹਕ ਰੂਪ ਨਾਲ 4 ਬੇਟੀਆਂ ਦਾ ਵਿਆਹ ਸੀ। ਵਿਦਾਈ ਸਮੇਂ ਬਾਰਾਤੀ ਅਤੇ ਪਰਿਵਾਰ ਵਾਲੇ ਸਮਾਜਿਕ ਰਸਮਾਂ ਪੂਰੀਆਂ ਕਰਨ ‘ਚ ਰੁਝੇ ਸਨ।

Read Also ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਨੇ ਲਈ ਜਾਨ

ਇਸ ਦੌਰਾਨ ਭੈਣਾਂ ਨੂੰ ਵਿਦਾ ਹੁੰਦੇ ਦੇਖ ਪਰਿਵਾਰ ਦਾ ਇਕਲੌਤਾ ਬੇਟਾ ਰਾਜੂਦਾਸ ਇੰਨਾ ਰੋਕਿਆ ਕਿ ਉਸ ਦੀ ਸਿਹਤ ਖਰਾਬ ਹੋ ਗਈ।
ਪਹਿਲਾਂ ਤਾਂ ਲੋਕਾਂ ਨੂੰ ਲੱਗਾ ਕਿ ਇਹ ਆਮ ਹੈ ਪਰ ਰਾਜੂਦਾਸ ਦੀ ਸਿਹਤ ਜ਼ਿਆਦਾ ਵਿਗੜਨ ਲੱਗੀ ਤਾਂ ਘਰ ਵਾਲੇ ਉਸ ਨੂੰ ਹਸਪਤਾਲ ਲੈ ਗਏ। 3 ਦਿਨਾਂ ਤੱਕ ਭਰਤੀ ਰੱਖਣ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦਾ ਦੇਖ ਬਾਂਗੜ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਜੋਧਪੁਰ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਵੀਰਵਾਰ ਨੂੰ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਰਾਜੂਦਾਸ 5 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅਪਾਹਜ ਸੀ। ਮੋਹਨਦਾਸ ਦੀਆਂ 4 ਬੇਟੀਆਂ ਦਾ 13 ਦਸੰਬਰ ਨੂੰ ਵਿਆਹ ਹੋਇਆ ਸੀ। ਵਿਦਾਈ ਦੇ ਸਮੇਂ ਇਕਲੌਤਾ ਅਪਾਹਜ ਭਰਾ ਰਾਜੂਦਾਸ ਚਾਰਾਂ ਭੈਣਾਂ ਦੇ ਗਲੇ ਮਿਲ ਰਿਹਾ ਸੀ। ਜ਼ਿਆਦਾ ਭਾਵੁਕ ਹੋਣ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button