Breaking NewsD5 specialIndiaNewsPolitics

4 ਜਵਾਕਾਂ ਦੇ ਮੁਸਲਮਾਨ ਪਿਓ ਨੇ ਹਿੰਦੂ ਕੁੜੀ ਨੂੰ ਕੀਤਾ ਅਗਵਾ, ਗਲਤ ਕੰਮ ਕਰਕੇ ਪਿਓ ਨੂੰ ਦਿੱਤੀ ਧਮਕੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਮੇਟੀ ਦੇ ਇਕ ਵਫ਼ਦ ਨੇ ਅੱਜ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਪਾਕਿਸਤਾਨ ਡੈਸਕ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਪਾਕਿਸਤਾਨ ‘ਚ ਹਿੰਦੂ ਤੇ ਸਿੱਖ ਲੜਕੀਆਂ ਨੂੰ ਜਬਰੀ ਅਗਵਾ ਕਰਨ ਫਿਰ ਧਰਮ ਪਰਿਵਰਤਨ ਕਰਨ ਤੇ ਮੁਸਲਿਮ ਲੜਕਿਆਂ ਨਾਲ ਨਿਕਾਹ ਕਰਵਾਉਣ ਦਾ ਮਾਮਲਾ ਉਠਾਇਆ ਤੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਭਾਰਤ ਸਰਕਾਰ ਜਲਦੀ ਤੋਂ ਜਲਦੀ ਕੌਮਾਂਤਰੀ ਭਾਈਚਾਰੇ ਦੇ ਅੱਗੇ ਰੱਖੇ ਤੇ ਮਸਲਾ ਹੱਲ ਕਰਵਾਏ।

4 ਜਵਾਕਾਂ ਦੇ ਮੁਸਲਮਾਨ ਪਿਓ ਨੇ ਹਿੰਦੂ ਕੁੜੀ ਨੂੰ ਕੀਤਾ ਅਗਵਾ, ਗਲਤ ਕੰਮ ਕਰਕੇ ਪਿਓ ਨੂੰ ਦਿੱਤੀ ਧਮਕੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਵਿਚ ਹੁਣ ਸ਼ਾਂਤੀ ਮੇਘਵਾਦ, ਸਰਨੀ ਮੇਘਵਾਦ ਤੇ 14 ਸਾਲਾਂ ਦੀ ਮਹਿਕਮ ਕੁਮਾਰੀ ਨੂੰ ਅਗਵਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮਹਿਕ ਨੂੰ ਅਗਵਾ ਕਰਨ ਵਾਲੇ 28 ਸਾਲ ਦੇ ਮੁਸਲਿਮ ਲੜਕੇ ਰਜ਼ਾ ਅਲੀ ਨੇ ਉਸਦੇ ਪਿਤਾ ਨੂੰ ਧਮਕੀ ਦਿੱਤੀ ਹੈ ਕਿ ਮੈਂ ਤੁਹਾਡੀ ਬੇਟੀ ਦਾ ਬਲਾਤਕਾਰ ਕਰ ਦਿੱਤਾ ਹੈ ਅਤੇ ਲੜਕੀ ਵਾਪਸ ਲੈਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਕਿਹਾ ਕਿ ਇਹ ਵਿਅਕਤੀ ਪਹਿਲਾਂ ਹੀ ਸ਼ਾਦੀਸੁਦਾ ਹੈ ਤੇ 4 ਬੱਚਿਆਂ ਦਾ ਬਾਪ ਹੈ।

ਮੁੱਖ ਮੰਤਰੀ ਹੋਵੇ ਤਾਂ Kejriwal ਵਰਗਾ | ਨਿੱਤ ਨਵਾਂ ਐਲਾਨ ਕਰਦੈ | Captain ਸਾਬ੍ਹ ਪੰਜਾਬੀਆਂ ਦੀ ਕਦੋਂ ਸੁਣਨਗੇ ?

ਉਹਨਾਂ ਕਿਹਾ ਕਿ ਲੜਕੀਆਂ ਦੇ ਮਾਪੇ ਬਹੁਤ ਵੱਡੇ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਇਹਨਾਂ ਮਾਮਲਿਆਂ ਵਿਚ ਐਫ ਆਈ ਅਰਜੀ ਤੱਕ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦੀਪਕ ਮਿੱਤਲ ਨੂੰ ਮਿਲਣ ਵਾਲੇ ਇਸ ਵਫਦ ਨੇ ਉਨ੍ਹਾਂ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਇਹ ਵੀ ਪਤਾ ਕਰਾਵੇ ਕਿ ਹੁਣ ਇਹਨਾਂ ਲੜਕੀਆਂ ਦੀ ਕੀ ਸਥਿਤੀ ਐੈ ? ਕੀ ਇਹ ਜਿਉਂਦੀਆਂ ਵੀ ਹਨ ਜਾਂ ਨਹੀਂ ਅਤੇ ਜੇਕਰ ਜਿਉਂਦਿਆਂ ਹਨ ਤਾਂ ਕਿਸ ਹਾਲਤ ਵਿਚ ਹਨ। ਸਿਰਸਾ ਨੇ ਇਹਨਾਂ ਲੜਕੀਆਂ ਦੀ ਸੁਰੱਖਿਆ ਵਾਸਤੇ ਜੋ ਵੀ ਕਦਮ ਚੁੱਕਣਾ ਪਿਆ, ਚੁੱਕਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button