Breaking NewsD5 specialIndiaInternationalNewsPoliticsPunjabVideo

ਸਕੂਲ ਦੇ ਆਨਲਾਈਨ ਪੇਂਟਿੰਗ ਤੇ ਲੇਖ ਮੁਕਾਬਲੇ 13 ਅਗਸਤ ਨੂੰ

          ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਨਵੀਂਆਂ ਤੋਂ ਨਵੀਂਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਹੇਠ ਹੀ ਹੁਣ ਵਿਭਾਗ ਵੱਲੋਂ 6ਵੀਂ ਤੋਂ 8ਵੀਂ ਜਮਾਤ ਦੇ ਪੇਂਟਿੰਗ ਮੁਕਾਬਲੇ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਲੇਖ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ।

 

ਰਾਤ ਦੇ ਕਰਫਿਊ ਨੂੰ ਲੈਕੇ ਵੱਡੀ ਖਬਰ || Night Curfew ||

          ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਮੁਕਾਬਲੇ 13 ਅਗਸਤ ਨੂੰ ‘ਗੰਦਗੀ ਮੁਕਤ ਮੇਰਾ ਭਾਰਤ’ ਮੁਹਿੰਮ ਦੇ ਹੇਠ ਕਰਵਾਏ ਜਾ ਰਹੇ ਹਨ। ਕੋਵਿਡ-19 ਦੇ ਮੱਦੇਨਜ਼ਰ ਇਹ ਸਾਰੇ ਮੁਕਾਬਲੇ ਆਨਲਾਈਨ ਹੋਣਗੇ। ਬੁਲਾਰੇ ਅਨੁਸਾਰ ਪੇਂਟਿੰਗ ਅਤੇ ਲੇਖ ਮੁਕਾਬਲਿਆਂ ਵਿੱਚੋਂ ਪਹਿਲੀਆਂ ਤਿੰਨ ਐਂਟਰੀਆਂ ਦੀ ਜਾਣਕਾਰੀ ਸੂਬਾ ਦਫਤਰ ਨੂੰ ਭੇਜਣ ਵਾਸਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੇ ਨਾਲ ਹੀ ਸਭ ਤੋਂ ਵਧੀਆ ਤਿੰਨ ਪੇਟਿੰਗਾਂ ਅਤੇ ਤਿੰਨ ਲੇਖ ਵੀ ਹੈਡ ਆਫਿਸ ਨੂੰ ਭੇਜਣ ਵਾਸਤੇ ਕਿਹਾ ਗਿਆ ਹੈ।

 

ਹੁਣੇ-ਹੁਣੇ ਆਈ ਮਾੜੀ ਖ਼ਬਰ,ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ,ਅਕਾਲੀ ਆਗੂ ਨੇ ਤੋੜਿਆ ਦਮ

 

pardeep kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button