3755 ਕਰੋੜ ਦੀ ਕਮਾਈ ਕਰਨ ਵਾਲੀ ਹਾਲੀਵੁੱਡ ਹਾਰਰ ਫ਼ਿਲਮ

ਹਾਲੀਵੁੱਡ ਦੀ ਹੌਰਰ ਫਿਲਮ ‘Obsession’ ਤੋਂ ਬਾਅਦ ‘Backrooms’ ਨੇ ਇਸ ਸਾਲ ਬਾਕਸ ਆਫਿਸ ‘ਤੇ ਡੂੰਘੀ ਛਾਪ ਛੱਡੀ ਹੈ। ਸਿਰਫ਼ 10 ਮਿਲੀਅਨ ਡਾਲਰ ਦੇ ਬਜਟ ਵਿੱਚ ਬਣੀ ‘Backrooms’ ਨੇ ਦੁਨੀਆ ਭਰ ਵਿੱਚ ਲਗਭਗ 400 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜੋ ਕਿ ਇਸ ਘੱਟ ਬਜਟ ਵਾਲੀ ਫਿਲਮ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।
ਮਹਿਜ਼ 83 ਤੋਂ 85 ਕਰੋੜ ਰੁਪਏ ਦੇ ਬਜਟ ਵਿੱਚ ਬਣੀ ‘Backrooms’ ਹੁਣ OTT ‘ਤੇ ਰਿਲੀਜ਼ ਹੋਣ ਲਈ ਤਿਆਰ ਹੈ। ‘Obsession’ ਤੋਂ ਬਾਅਦ ਇਸ ਫਿਲਮ ਨੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਤੋਂ ਖੂਬ ਤਾਰੀਫ਼ਾਂ ਹਾਸਲ ਕੀਤੀਆਂ ਸਨ। ਹੁਣ ਸਿਨੇਮਾਘਰਾਂ ਵਿੱਚ ਸਫਲ ਪ੍ਰਦਰਸ਼ਨ ਤੋਂ ਬਾਅਦ ਇਹ ਫਿਲਮ OTT ‘ਤੇ ਵੀ ਆ ਰਹੀ ਹੈ। ਫਿਲਹਾਲ ਇਹ Prime Video ‘ਤੇ ਸਿਰਫ਼ ਰੈਂਟਲ ਦੇ ਰੂਪ ਵਿੱਚ ਉਪਲਬਧ ਹੈ, ਪਰ ਹੁਣ ਦਰਸ਼ਕ ਇਸ ਨੂੰ ਬਿਨਾਂ ਰੈਂਟ ਦਿੱਤੇ ਵੀ ਸਟ੍ਰੀਮ ਕਰ ਸਕਣਗੇ।
ਹਾਲੀਵੁੱਡ ਦੀ ਬਲਾਕਬਸਟਰ ਫਿਲਮ ‘Backrooms’ 7 ਅਗਸਤ ਤੋਂ Sony LIV ‘ਤੇ ਸਟ੍ਰੀਮਿੰਗ ਲਈ ਉਪਲਬਧ ਹੋਵੇਗੀ।ਹੁਣ ਤੁਸੀਂ ਇਸ ਫਿਲਮ ਦਾ ਆਨੰਦ ਘਰ ਬੈਠੇ Sony LIV ‘ਤੇ ਲੈ ਸਕੋਗੇ। ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਕਰੀਬ 3,755 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਭਾਰਤ ਵਿੱਚ ਇਹ ਸਿਰਫ਼ 6.80 ਕਰੋੜ ਰੁਪਏ ਦਾ ਹੀ ਕਲੈਕਸ਼ਨ ਕਰ ਸਕੀ।
Backrooms ਇਸ ਸਾਲ ਰਿਲੀਜ਼ ਹੋਈਆਂ ਹਾਲੀਵੁੱਡ ਦੀਆਂ ਉਨ੍ਹਾਂ ਹੌਰਰ ਫਿਲਮਾਂ ਵਿੱਚੋਂ ਇੱਕ ਰਹੀ, ਜਿਸ ਨੇ ਘੱਟ ਬਜਟ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਰ, ਸਸਪੈਂਸ ਅਤੇ ਵੱਖਰੇ ਕਾਂਸੈਪਟ ਕਰਕੇ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਅਤੇ ਇਹ ਬਾਕਸ ਆਫਿਸ ‘ਤੇ ਵੱਡੀ ਬਲਾਕਬਸਟਰ ਸਾਬਤ ਹੋਈ
ਦੁਨੀਆ ਭਰ ਵਿੱਚ 29 ਮਈ ਨੂੰ ਰਿਲੀਜ਼ ਹੋਈ ਹੌਰਰ ਫਿਲਮ ‘Backrooms’ ਦਾ ਨਿਰਦੇਸ਼ਨ ਸਿਰਫ਼ 20 ਸਾਲਾ ਕੇਨ ਪਾਰਸਨਜ਼ ਨੇ ਕੀਤਾ ਹੈ, ਜਿਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਫਿਲਮ ਵਿੱਚ ਚਿਵੇਟੇਲ ਏਜੀਓਫੋਰ, ਰੇਨਾਟੇ ਰੇਨਸਵੇ, ਮਾਰਕ ਡੁਪਲਾਸ, ਫਿਨ ਬੇਨੇਟ ਅਤੇ ਲੁਕੀਟਾ ਮੈਕਸਵੈਲ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




