
ਹਿੰਦ ਪਾਕਿ ਕੌਮਾਂਤਰੀ ਸਰਹੱਦ ਦੇ ਕਰੀਬ ਦਰਿਆ ਸਤਲੁਜ ਦੇ ‘ਹਬੀਬ ਕੇ’ ਬੰਨ੍ਹ ਦੀਆਂ ਨੋਚਾਂ ਨੂੰ ਰੋਕਣ ਲਈ ਬਣਾਈਆਂ ਪੱਥਰਾਂ ਦੀਆਂ ਕੰਧਾਂ ਤੋਂ ਨਸ਼ੇੜੀਆਂ ਵੱਲੋਂ ਲੋਹੇ ਦੇ ਜਾਲ ਕੱਟ ਕੇ ਕਬਾੜੀਆਂ ਨੂੰ ਵੇਚ ਦਿੱਤੇ ਗਏ।ਇਸ ਦੇ ਚੱਲਦਿਆਂ ਬੰਨ੍ਹ ਦੀਆਂ ਨੋਚਾਂ ’ਤੇ ਸਿੱਧੇ ਟਕਰਾਉਣ ਵਾਲੇ ਤੇਜ਼ ਰਫਤਾਰ ਦਰਿਆ ਦੇ ਪਾਣੀ ਨੂੰ ਰੋਕਣ ਲਈ ਬਣਾਈ ‘ਸੇਫਟੀ ਵਾਲ’ ਤਾਂ ਪਹਿਲੋਂ ਹੀ ਥਾਂ ਥਾਂ ਤੋਂ ਪਾਣੀ ਵਿਚ ਰੁੜ੍ਹ ਗਈ,ਹੁਣ ਬੰਨ੍ਹ ਦੀ ਸੇਫਟੀ ਵਾਲ ਦੀ ਬਜਾਏ ਸਿੱਧਾ ਬੰਨ੍ਹ ਦੇ ਕੋਲੋਂ ਜਦੋਂ ਪਾਣੀ ਘਾਰ ਪਾਉਣ ਲੱਗਾ ਤਾਂ ਪਿੰਡ ਹਬੀਬ ਕੇ ਵਾਸੀਆਂ ਵੱਲੋਂ ਵੇਖ ਲਿਆ ਗਿਆ। ਇਸ ’ਤੇ ਸਮਾਂ ਰਹਿੰਦਿਆਂ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚਿਆ ਤਾਂ ਫੌਰੀ ਫ਼ੌਜ ਬੁਲਾ ਲਈ ਗਈ।ਅਜਿਹੇ ਵਿਚ ਪਿੰਡ ਵਾਸੀਆਂ ਵੱਲੋਂ ਵੀ ਕੀਤੀ ਅਪੀਲ ਤੋਂ ਪੰਜਾਬ ਭਰ ਤੋਂ ਅਤੇ ਰਾਜਸਥਾਨ ਹਰਿਆਣਾ ਤੱਕ ਤੋਂ ਆਈ ਸੰਗਤ ਨੇ ਹੰਭਲਾ ਮਾਰਦਿਆਂ ਬੰਨ੍ਹ ਨੂੰ ਟੁੱਟਣ ਤੋਂ ਬਚਾਅ ਲਿਆ। ਜੇ ਕਰ ਬੰਨ੍ਹ ਟੁੱਟ ਜਾਂਦਾ ਤਾਂ ਹਲਾਤ 1988 ਨਾਲੋਂ ਵੀ ਭੈੜੇ ਹੋਣੇ ਸਨ। ਜਿਕਰਯੋਗ ਹੈ ਕਿ ਪੰਜਾਬ ਵਿਚ ਲਗਾਤਾਰ ਵਧ ਰਹੇ ਚਿੱਟੇ ਦੇ ਨਸ਼ੇ ਕਾਰਣ ਨਸ਼ੇੜੀਆਂ ਨੇ ਚੋਰੀਆਂ ਚੱਕਾਰੀਆਂ, ਲੁੱਟਾਂ ਖੋਹਾਂ ਤੋਂ ਇਲਾਵਾ ਨਹਿਰਾਂ ਦੇ ਪੁੱਲਾਂ ’ਤੇ ਲੱਗੇ ਲੋਹੇ ਦੀਆਂ ਗਰਿੱਲਾਂ ਤੋੜ ਕੇ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ।ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿੱਤ ਦਰਿਆ ਸਤਲੁਜ ਦੇ ਹਬੀਬ ਕੇ ਬੰਨ੍ਹ ’ਤੇ ਜ਼ਿਆਦਾ ਨਾਜ਼ੁਕ ਥਾਵਾਂ ’ਤੇ ਬੰਨ੍ਹ ਦੀਆਂ ਪੱਥਰ ਨਾਲ ਬਣੀਆਂ ਨੌਚਾਂ ਨੂੰ ਹੋਰ ਸੇਫਟੀ ਦੇਣ ਦੇ ਮਕਸਦ ਨਾਲ ਬੰਨ੍ਹ ਦੀਆਂ ਨੌਚਾਂ ਦੇ ਅੱਗੇ ਪੱਥਰਾਂ ਨਾਲ ਬਣੀ ਸੇਫਟੀ ਵਾਲ ਬਣਾਈ ਗਈ ਸੀ। ਉਸ ਸੇਫਟੀ ਵਾਲ ਨੂੰ ਬਣਾਉਣ ਲਈ ਵੱਡੇ ਪਹਾੜੀ ਪੱਥਰਾਂ ਨੂੰ ਲੋਹੇ ਦੇ ਮਜ਼ਬੂਤ ਜਾਲਾਂ ਵਿਚ ਬੰਨ੍ਹ ਕੇ ਉਹ ਸੇਫਟੀ ਵਾਲ ਅਤੇ ਇਸੇ ਤਰਾਂ ਸੇਫਟੀ ਨੋਚਾਂ ਬਣਾਈਆਂ ਗਈਆਂ ਸਨ। ਉਨ੍ਹਾਂ ਨੋਚਾਂ ਦੇ ਪੱਥਰਾਂ ਨੂੰ ਆਪਸ ਵਿਚ ਮਜ਼ਬੂਤੀ ਨਾਲ ਬੰਨ੍ਹ ਕੇ ਰੱਖਣ ਵਾਲੇ ਲੋਹੇ ਦੇ ਜਾਲ ਨੂੰ ਜਗ੍ਹਾਂ ਜਗ੍ਹਾਂ ਤੋਂ ਨਸ਼ੇੜੀਆਂ ਵੱਲੋਂ ਕੱਟ ਕੇ ਵੇਚ ਦਿੱਤਾ ਗਿਆ। ਪਿੰਡ ਹਬੀਬ ਕੇ ਦੇ ਬੰਨ੍ਹ ਕੋਲ ਜਾ ਕੇ ਵੇਖਿਆ ਤਾਂ ਸੇਫਟੀ ਵਾਲ ਦਾ ਜਾਲ ਨਸ਼ੇੜੀਆਂ ਵੱਲੋਂ ਟੁੱਕ ਲਏ ਜਾਣ ਕਾਰਣ ਸੇਫਟੀ ਵਾਲ ਦੇ ਪੱਥਰ ਪਹਿਲੋਂ ਹੀ ਪਾਣੀ ਵਿੱਚ ਰੁੜ੍ਹ ਗਏ ਸਨ। ਹੁਣ ਤਾਂ ਮੁੱਖ ਬੰਨ੍ਹ ਦੀਆਂ ਨੋਚਾਂ ਤੋਂ ਵੀ ਕਈ ਜਗ੍ਹਾ ਲੋਹੇ ਦਾ ਜਾਲ ਕੱਟ ਕੇ ਨਸ਼ੇੜੀ ਲਿਜਾ ਚੁੱਕੇ ਹਨ। ਜਿਸ ਦੇ ਚੱਲਦਿਆਂ ਹਰੀ ਕੇ ਹੈਡ ਤੋਂ ਆਉਂਦਾ ਪਾਣੀ ਸਿੱਧਾ ਬੰਨ੍ਹ ਨਾਲ ਟਕਰਾਉਣ ਨਾਲ ਡੂੰਘੀਆਂ ਘਾਰਾਂ ਪੈਣੀਆਂ ਸ਼ੁਰੂ ਹੋ ਗਈਆਂ। ਜਿਸ ਨੂੰ ਫ਼ੌਜ ਅਤੇ ਆਮ ਲੋਕਾਂ ਵੱਲੋਂ ਬੜੀ ਮਸ਼ੱਕਤ ਨਾਲ ਬਚਾਇਆ ਗਿਇੱਥੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਜਦੋਂ ਕਿਤੇ ਕਿਸੇ ਵੱਡੇ ਕੇਸ ਵਿਚ ਚੋਰੀ ਦਾ ਮਾਲ ਕਿਸੇ ਕਬਾੜੀਏ ਕੋਲੋਂ ਫੜਿਆ ਜਾਂਦਾ ਹੈ ਤਾਂ ਬੀਤੇ ਕਈ ਦਹਾਕਿਆਂ ਤੋਂ ਚੋਰੀ ਦਾ ਮਾਲ ਖਰੀਦਣ ਵਾਲੇ ਕਬਾੜੀਆਂ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਰਹੀ ਹੈ। ਇਥੋਂ ਤੱਕ ਕਿ ਪਿੰਡਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਤੋਂ ਸਟਾਰਟਰ ਅਤੇ ਸਬਮਰਸੀਬਲ ਮੋਟਰਾਂ ਦੀਆਂ ਤਾਰਾਂ ਆਦਿ ਚੋਰੀ ਕਰਦਿਆਂ ਕਿਸਾਨਾਂ ਵੱਲੋਂ ਫੜੇ ਜਾਂਦੇ ਚੋਰਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਕਬਾੜੀਆਂ ਦਾ ਨਾਂਅ ਲਏ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਰਹੀ ਹੈ।ਪੁਲਿਸ ਵੱਲੋਂ ਭਾਵੇਂ ਸਟਾਰਟਰ ,ਮੋਟਰਾਂ ਦੀਆਂ ਤਾਰਾਂ ਮਾਮੂਲੀ ਚੋਰੀ ਸਮਝੀ ਜਾਂਦੀ ਹੋਵੇ ,ਪਰ ਇਹੀ ਜਦੋਂ ਇਹ ਚੋਰੀ ਪੂਰੇ ਇਲਾਕੇ ਦੀ ਸੁਰੱਖਿਆ ਵਿਚ ਖੜੇ ਬੰਨ੍ਹ ਤੋਂ ਲੋਹੇ ਦਾ ਜਾਲ ਵੱਢ ਕੇ ਕੀਤੀ ਹੋਵੇ ਤਾਂ ਪੂਰਾ ਸ਼ਹਿਰ ਤਬਾਹ ਹੋ ਸੱਕਦਾ ਹੈਇਸ ਸਬੰਧੀ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਹਬੀਬ ਕੇ ਬੰਨ੍ਹ ਸਮੇਤ ਹੋਰ ਵੀ ਨਾਜ਼ੁਕ ਥਾਵਾਂ ਦੀ ਰਿਪੇਅਰ ਅਤੇ ਸਾਂਭ ਸੰਭਾਲ ਤੋਂ ਇਲਾਵਾ ਸੁਰੱਖਿਆ ਆਦਿ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ।ਇਕ ਵਾਰੀ ਹੜ੍ਹ ਦੇ ਹਾਲਾਤ ਨਾਰਮਲ ਹੁੰਦੇ ਹਨ ਤਾਂ ਸਭ ਤੋਂ ਪਹਿਲੋਂ ਬੰਨ੍ਹਾਂ ਦੀ ਸੁਰੱਖਿਆ ਅਤੇ ਰਿਪੇਅਰ ਦਾ ਕੰਮ ਹੀ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.