Breaking NewsD5 specialIndiaNewsTop News

26 ਸਾਲ ਪੁਰਾਣੇ ਕੇਸ ‘ਚ ਕਾਂਗਰਸੀ ਆਗੂ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ

ਨਵੀਂ ਦਿੱਲੀ : ਕਾਂਗਰਸੀ ਆਗੂ ਅਤੇ ਅਦਾਕਾਰ ਰਾਜ ਬੱਬਰ ਨੂੰ ਐੱਮ. ਪੀ.-ਐੱਮ. ਐੱਲ. ਏ. ਅਦਾਲਤ ਨੇ ਵੀਰਵਾਰ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 8500 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਰਾਜ ਬੱਬਰ ਨੂੰ ਇਹ ਸਜ਼ਾ 26 ਸਾਲ ਪੁਰਾਣੇ ਇਕ ਮਾਮਲੇ ’ਚ ਅਦਾਲਤ ਨੇ ਸੁਣਾਈ ਹੈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਵੀ ਦੇ ਦਿੱਤੀ ਹੈ। ਹੁਣ ਉਨ੍ਹਾਂ ਨੂੰ ਮਿਲੀ ਰਾਹਤ ਦੇ 30 ਦਿਨਾਂ ਦੇ ਅੰਦਰ ਅਦਾਲਤ ’ਚ ਜਾਣਾ ਹੋਵੇਗਾ। ਜਦੋਂ ਅਦਾਲਤ ਦਾ ਫ਼ੈਸਲਾ ਆਇਆ ਉਸ ਸਮੇਂ ਰਾਜ ਬੱਬਰ ਅਦਾਲਤ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਉੱਚ ਅਦਾਲਤ ’ਚ ਚੁਣੌਤੀ ਦੇਣਗੇ।

ਵੱਡੀ ਖ਼ਬਰ: ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ, ਰਾਤੋ-ਰਾਤ ਬਦਲੇ ਲੋਕ, ਨਵਾਂ ਪ੍ਰਧਾਨ ਮੰਤਰੀ ਲਗਾਉਣ ਦੀ ਤਿਆਰੀ

ਜ਼ਿਕਰਯੋਗ ਹੈ ਕਿ 2 ਮਈ 1996 ਨੂੰ ਲਖਨਊ ਦੇ ਵਜੀਰਗੰਜ ’ਚ ਉਨ੍ਹਾਂ ਨੇ ਚੋਣ ਅਧਿਕਾਰੀ ਨਾਲ ਕੁੱਟਮਾਰ ਕੀਤੀ ਸੀ। ਉਸ ਸਮੇਂ ਰਾਜ ਬੱਬਰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਸਨ। ਇਸ ਦੌਰਾਨ ਪੋਲਿੰਗ ਅਧਿਕਾਰੀ ਸ਼੍ਰੀਕ੍ਰਿਸ਼ਨ ਸਿੰਘ ਰਾਣਾ ਨੇ ਥਾਣਾ ਵਜੀਰਗੰਜ ‘ਚ ਸਪਾ ਉਮੀਦਵਾਰ ਰਾਜ ਬੱਬਰ ਤੇ ਅਰਵਿੰਦ ਯਾਦਵ ਤੋਂ ਇਲਾਵਾ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ.ਦਰਜ ਕਰਵਾਈ ਸੀ। ਇਸ ਮਾਮਲੇ ’ਚ ਅਦਾਲਤ ਨੇ 26 ਸਾਲ ਬਾਅਦ ਹੁਣ ਫ਼ੈਸਲਾ ਸੁਣਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button