Breaking NewsD5 specialIndiaNews

25 ਸਤੰਬਰ ਤੋਂ ਫਿਰ ਦੇਸ਼ ‘ਚ ਲੱਗਣ ਜਾ ਰਿਹੈ ਲਾਕਡਾਊਨ ?

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨਾਲ ਦੇਸ਼ ‘ਚ ਦਿਨੋਂ – ਦਿਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਦੇਸ਼ ‘ਚ ਕੋਰੋਨਾ ਸੰਕਰਮਿਤਾਂ ਦੀ ਸੰਖਿਆ 49,30,237 ‘ਤੇ ਪਹੁੰਚ ਗਈ ਹੈ। ਉਥੇ ਹੀ ਦੇਸ਼ ‘ਚ ਹੁਣ ਤੱਕ 80,776 ਕੋਰੋਨਾ ਪ੍ਰਭਾਵਿਤ ਆਪਣੀ ਜਾਨ ਗਵਾ ਚੁੱਕੇ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿੱਚ ਇੱਕ ਚਿੱਠੀ ਕਾਫ਼ੀ ਵਾਇਰਲ ਹੋ ਰਹੀ ਹੈ ਕਿ 25 ਸਤੰਬਰ ਤੋਂ ਇੱਕ ਵਾਰ ਫਿਰ ਤੋਂ ਦੇਸ਼ ‘ਚ ਲਾਕਡਾਊਨ ਲਗਾਉਣ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਸਵੇਰੇ-ਸਵੇਰੇ ਖਹਿਰਾ ਦਾ ਵੱਡਾ ਐਲਾਨ, ਕਿਸਾਨਾਂ ਦੇ ਨਾਲ ਉੱਤਰਿਆ ਸੜਕਾਂ ‘ਤੇ,ਕੇਂਦਰ ਫੈਸਲਾ ਵਾਪਸ ਲੈਣ ਲਈ ਹੋਇਆ ਮਜ਼ਬੂਰ !

ਇਸ ਖਬਰ ਦੇ ਵਾਇਰਲ ਹੁੰਦੇ ਹੀ ਕਈ ਲੋਕ ਇਸਨੂੰ ਲੈ ਕੇ ਉਲਝਣ ‘ਚ ਪੈ ਗਏ ਹਨ। ਉਥੇ ਹੀ ਵਾਇਰਲ ਚਿੱਠੀ ਨੂੰ ਲੈ ਕੇ PIB ਨੇ ਫੈਕਟ ਚੈਕ ‘ਚ ਲਾਕਡਾਊਨ ਲੱਗਣ ਦੀ ਖ਼ਬਰ ਨੂੰ ਗਲਤ ਦੱਸਿਆ ਹੈ। PIB ਫੈਕਟ ਚੈਕ ‘ਚ ਕਿਹਾ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ 25 ਸਤੰਬਰ ਤੋਂ ਲਾਕਡਾਊਨ ਲਗਾਉਣ ਦੀ ਖ਼ਬਰ ਫੇਕ ਹੈ, ਅਜਿਹਾ ਕੁਝ ਨਹੀਂ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (NDMA) ਦੇ ਨਾਂ ਤੋਂ ਇੱਕ ਸਰਕੂਲਰ ਵਾਇਰਲ ਹੋ ਰਿਹਾ ਹੈ।

🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ

ਇਸ ਵਿੱਚ ਵਾਇਰਲ ਚਿੱਠੀ ‘ਚ ਦੱਸਿਆ ਗਿਆ ਕਿ ਦੇਸ਼ ‘ਚ ਇੱਕ ਵਾਰ ਫਿਰ ਤੋਂ 25 ਸਤੰਬਰ ਤੋਂ ਲਾਕਡਾਊਨ ਲੱਗੇਗਾ। ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਫੈਲਣ ਤੋਂ ਰੋਕਣ ਅਤੇ ਮੌਤ ਦਰ ਨੂੰ ਘੱਟ ਕਰਨ ਦੇ ਲਈ, ਯੋਜਨਾ ਕਮਿਸ਼ਨ ਦੇ ਨਾਲ NDMA ਭਾਰਤ ਸਰਕਾਰ ਨੂੰ ਅਪੀਲ ਕਰਦਾ ਹੈ ਅਤੇ PMO ਅਤੇ ਗ੍ਰਹਿ ਮੰਤਰਾਲੇ ਨੂੰ ਨਿਰਦੇਸ਼ ਦਿੰਦਾ ਹੈ ਕਿ 25 ਸਤੰਬਰ ਦੀ ਅੱਧੀ ਰਾਤ ਤੋਂ 46 ਦਿਨਾਂ ਲਈ ਦੇਸ਼ ਵਿਆਪੀ ਲਾਕਡਾਊਨ ਲਾਗੂ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button