Breaking NewsD5 specialIndiaNewsPunjab

26 ਮਿੰਟ ਲੇਟ ਸੀ ਵਿਦਿਆਰਥੀ, ਪ੍ਰਿੰਸੀਪਲ ਨੇ ਨਹੀਂ ਦਿੱਤੀ ਪ੍ਰੀਖਿਆ ‘ਚ ਬੈਠਣ ਦੀ ਮਨਜ਼ੂਰੀ

ਸ਼੍ਰੀ ਮੁਕਤਸਰ ਸਾਹਿਬ : ਸਥਾਨਕ ਅਕਾਲ ਅਕਾਦਮੀ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਿਰਧਾਰਿਤ ਸਮਾਂ ਤੋਂ ਕਰੀਬ 26 ਮਿੰਟ ਲੇਟ ਪਹੁੰਚੇ ਵਿਦਿਆਰਥੀ ਨੂੰ ਸਕੂਲ ਪ੍ਰਿੰਸੀਪਲ ਨੇ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਬਾਮ ਨਿਵਾਸੀ ਸ਼ਹਿਨਾਜ ਪੁੱਤਰ ਗੁਰਤੇਜ ਸਿੰਘ ਦਾ 10ਵੀਂ ਕਲਾਸ ਦਾ ਪੇਪਰ ਸੀ। ਉਹ ਘਰ ਤੋਂ ਮੋਟਰ ਸਾਇਕਲ ‘ਤੇ ਪ੍ਰੀਖਿਆ ਦੇਣ ਲਈ ਨਿਕਲਿਆ ਸੀ ਕਿ ਪਿੰਡ ਝੀਂਡਵਾਲੀ ਦੇ ਕੋਲ ਉਸਦਾ ਬੱਸ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ‘ਚ ਉਹ ਜਖ਼ਮੀ ਹੋ ਗਿਆ।

🔴 ਸੋਨੀਆ ਤੇ ਪ੍ਰਿਅੰਕਾ ਗਾਂਧੀ ਨੂੰ ਮਿਲੇ ਨਵਜੋਤ ਸਿੱਧੂ | Navjot Sidhu Meet Sonia and Priyanka Gandhi

ਪਿੱਛੇ ਤੋਂ ਆ ਰਹੇ ਅਕਾਲ ਅਕਾਦਮੀ ਦੇ ਵੈਨ ਚਾਲਕ ਨੇ ਉਸਨੂੰ ਚੁੱਕਿਆ ਅਤੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੂਚਨਾ ਦੇ ਦਿੱਤੀ। ਪਰਿਵਾਰ ਨੇ ਉਸਦੀ ਮਲ੍ਹਮ ਪੱਟੀ ਕਰਵਾਉਣ ਤੋਂ ਬਾਅਦ ਉਸਨੂੰ ਸਕੂਲ ਪਹੁੰਚਾਇਆ। ਜਦੋਂ ਉਹ ਸਕੂਲ ਪਹੁੰਚਿਆਂ ਤਾਂ ਟਾਇਮ 10.26 ਸੀ। ਉਸਨੂੰ ਪ੍ਰੀਖਿਆ ਕੇਂਦਰ ‘ਚ ਬਿਠਾ ਦਿੱਤਾ ਗਿਆ ਪਰ ਪ੍ਰਿੰਸੀਪਲ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਉਸਨੂੰ ਪ੍ਰੀਖਿਆ ਤੋਂ ਬਾਹਰ ਭੇਜ ਦਿੱਤਾ ਕਿ ਉਹ ਪ੍ਰੀਖਿਆ ਨਹੀਂ ਦੇ ਸਕਦਾ।

BREAKING | Delhi High Court | Justice Muralidhar

ਜਿਸ ‘ਤੇ ਪਰਿਵਾਰ ਅਤੇ ਹੋਰ ਲੋਕਾਂ ਨੇ ਹੰਗਾਮਾ ਕਰ ਦਿੱਤਾ ਪਰ ਪ੍ਰਿੰਸੀਪਲ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਕਿਹਾ ਕਿ ਉਹ ਨਿਯਮ ਦੀ ਪਾਲਨਾ ਕਰ ਰਹੀ ਹੈ। ਕਿਉਂਕਿ ਨਿਰਧਾਰਿਤ ਸਮਾਂ ਤੋਂ ਬਾਅਦ ਉਹ ਪ੍ਰੀਖਿਆ ‘ਚ ਬੈਠਣ ਨਹੀਂ ਦੇ ਸਕਦੀ। ਪ੍ਰਿੰਸੀਪਲ ਨੇ ਨੈਸ਼ਨਲ ਸਕੂਲ ਜਿਸ ਸਕੂਲ ਦਾ ਉਹ ਬੱਚਾ ਸੀ ਉਸਦੇ ਪ੍ਰਿੰਸੀਪਲ ਦੀ ਵੀ ਨਹੀਂ ਸੁਣੀ ਜਿਸ ਕਾਰਨ ਵਿਦਿਆਰਥੀ ਬਿਨ੍ਹਾਂ ਪ੍ਰੀਖਿਆ ਦਿੱਤੇ ਹੀ ਵਾਪਸ ਪਰਤ ਗਿਆ।ਪ੍ਰਿੰਸੀਪਲ ਸਿੰਬਲਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਹ ਤਾਂ ਨਿਯਮ ਅਨੁਸਾਰ ਕੰਮ ਕਰ ਰਹੀ ਹੈ।

ਬੇਰੁਜ਼ਗਾਰਾਂ ਨੇ ਪਾਈਆਂ ਲਾਹਨਤਾਂ, ਸਾਡੇ ਸਿਰ ਵੀ ਪੱਗ ਤੇ ਕੈਪਟਨ ਦੇ ਸਿਰ ਵੀ..! UGC ਕਰਕੇ ਵੀ ਵਿਹਲੇ ਹਾਂ

10 ਵਜੇ ਤੋਂ ਬਾਅਦ ਕੋਈ ਵੀ ਵਿਦਿਆਰਥੀ ਪ੍ਰੀਖਿਆ ਕੇਂਦਰ ‘ਚ ਨਹੀਂ ਆ ਸਕਦਾ। ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਸਿਹਤ ਦੀ ਚਿੰਤਾ ਸੀ ਅਤੇ ਜਦੋਂ ਡਾਕਟਰ ਦੁਆਰਾ ਉਸਨੂੰ ਸਹੀ ਦੱਸਿਆ ਗਿਆ ਤਾਂ ਉਸ ਤੋਂ ਬਾਅਦ ਹੀ ਉਸਨੂੰ ਪ੍ਰੀਖਿਆ ਦੇਣ ਲਈ ਲਿਆਂਦਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੋ 26 ਮਿੰਟ ਦੀ ਦੇਰੀ ਹੋਈ ਸੀ ਉਹ ਸਮਾਂ ਬੱਚੇ ਨੂੰ ਹੀ ਘੱਟ ਮਿਲਣਾ ਸੀ। ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਵੀ ਮੌਕੇ ‘ਤੇ ਪਹੁੰਚ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button