PunjabTop News

2022 ਤੋਂ ਪਹਿਲਾਂ ਦਰਜ ਕੀਤੀਆਂ ਗਈਆਂ 6054 ਵਿੱਚੋਂ Firs 4591 ਦੀ ਜਾਂਚ ਅਜੇ ਵੀ ਅਧੂਰੀ :- ਡੀਜੀਪੀ ਪੰਜਾਬ

ਜਾਬ ਵਿੱਚ ਸਾਲ 2022 ਤੋਂ ਪਹਿਲਾਂ ਦਰਜ ਕੀਤੀਆਂ ਗਈਆਂ 6054 ਵਿੱਚੋਂ ਐਫਆਈਆਰਜ਼ 4591 ਦੀ ਜਾਂਚ ਅਜੇ ਵੀ ਅਧੂਰੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ‘ਚ ਇਹ ਜਾਣਕਾਰੀ ਦਿੱਤੀ।

ਮਾਰਚ ਮਹੀਨੇ ਤੱਕ 6054 ਅਜਿਹੀਆਂ ਐਫਆਈਆਰਜ਼ ਲੰਬਿਤ ਸਨ, ਜਿਸ ਵਿੱਚ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ, ਦੋ ਮਹੀਨਿਆਂ ਵਿੱਚ 1463 ਐਫਆਈਆਰਜ਼ ਦੀ ਜਾਂਚ ਹੀ ਪੂਰੀ ਕੀਤੀ ਜਾ ਸਕੀ ਹੈ।

ਹਾਈ ਕੋਰਟ ਨੇ ਸੋਮਵਾਰ ਮਾਮਲੇ ਦੀ ਸੁਣਵਾਈ ਦੌਰਾਨ ਹੁਕਮ ਦਿੱਤੇ ਹਨ ਕਿ ਇਨ੍ਹਾਂ ਲੰਬਿਤ 4591 ਐਫਆਈਆਰਜ਼ ਦੀ ਜਾਂਚ ਪੂਰੀ ਕਰਨ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾਵੇ, ਜੋ ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਕਰ ਸਕਣ। ਇਸਤੋਂ ਪਹਿਲਾਂ ਵੀ ਡੀਜੀਪੀ ਨੂੰ ਇਨ੍ਹਾਂ ਲੰਬਿਤ ਮਾਮਲਿਆਂ ਵਿੱਚ ਕਾਰਵਾਈ ਕਰਨ ਅਤੇ 18 ਜੁਲਾਈ ਤੱਕ ਹਾਈ ਕੋਰਟ ਨੂੰ ਇਸਦੀ ਸਥਿਤੀ ਰਿਪੋਰਟ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਸਨ।

ਇੱਕ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ, ਹਾਈ ਕੋਰਟ ਨੇ ਇਹ ਹੁਕਮ ਦਿੱਤੇ ਹਨ। ਇਸ ਜ਼ਮਾਨਤ ਪਟੀਸ਼ਨ ‘ਤੇ ਬਹਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਿੰਨ ਸਾਲ ਪਹਿਲਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਹੋਣ ਦੇ ਬਾਵਜੂਦ, ਇਸਦੀ ਜਾਂਚ ਪੂਰੀ ਨਹੀਂ ਹੋਈ, ਜਦੋਂ ਕਿ ਨਿਰਧਾਰਤ ਪ੍ਰਕਿਰਿਆ ਦੇ ਤਹਿਤ, ਜਾਂਚ 90 ਦਿਨਾਂ ਵਿੱਚ ਪੂਰੀ ਹੋਣੀ ਚਾਹੀਦੀ ਸੀ। ਇਸ ‘ਤੇ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਪੰਜਾਬ ਦੇ ਡੀਜੀਪੀ ਤੋਂ ਪੂਰੇ ਪੰਜਾਬ ਵਿੱਚ ਅਜਿਹੀਆਂ ਲੰਬਿਤ ਐਫਆਈਆਰਜ਼ ਬਾਰੇ ਜਾਣਕਾਰੀ ਮੰਗੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button