Breaking NewsD5 specialNewsPunjab

ਆਪਣੇ ਮਾਸੂਮ ਬੱਚਿਆਂ ਨੂੰ ਬਚਾਲੋ, ਦਿਨ ਦਿਹਾੜੇ ਸੜਕਾਂ ‘ਤੇ ਚੱਲ ਰਹੀ ਹੈ ‘ਮੌਤ’ ! ਵੱਡੀ ਅਣਗਹਿਲੀ ਲੈ ਸਕਦੀ ਹੈ ਜਾਨ ! (ਵੀਡੀਓ)

ਬੱਚਿਆਂ ਦੇ ਭਵਿੱਖ ਨਾਲ ਹੋ ਰਿਹਾ ਖਿਲਵਾੜ, ਮਾਸੂਮਾਂ ਦੀਆਂ ਜਿੰਦਗੀਆਂ ਸੜਕਾਂ ‘ਤੇ ਰੁਲੀਆਂ। ਹਰ ਦਿਨ ਬੱਚਿਆਂ ‘ਤੇ ਮੰਡਰਾਉਂਦਾ ਮੌਤ ਦਾ ਖ਼ਤਰਾ। ਮਾਪੇ, ਆਟੋ ਚਾਲਕ ਪ੍ਰਸ਼ਾਸਨ ਸ਼ਭ ਹੋ ਰਹੇ ਨੇ ਇਸ ਖੇਡ ‘ਚ ਸ਼ਾਮਲ, ਸੜਕਾਂ ‘ਤੇ ਚੱਲ ਰਹੇ ਨੇ ਮੌਤ-ਨੁਮਾ ਆਟੋ ਕਦੇ ਵੀ ਹੋ ਸਕਦਾ ਹੈ। ਕੋਈ ਵੱਡਾ ਹਾਦਸਾ! ਅਣਗਿਹਲੀ ਲਈ ਆਖਿਰ ਕੌਣ ਹੋਵੇਗਾ ਜਿੰਮੇਵਾਰ? ਨਹੀਂ ਮਿਲ ਰਿਹਾ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ।ਪਰ ਇਸ ਬਾਬਤ ਪੇਸ਼ ਹੈ ਸਾਡੀ ਖਾਸ ਰਿਪੋਰਟ। ਪੰਜਾਬ ਦੇ ਸਕੂਲਾਂ ਵਿੱਚ ਅੱਜ ਵੀ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਲਈ ਥ੍ਰੀ ਵਹੀਲਰਾਂ ਦੇ ਚਾਲਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ।

Read Also ਮਾਸੂਮ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਮੁਲਜ਼ਮ ਪੁਲਿਸ ਅੜਿਕੇ

ਪ੍ਰਸ਼ਾਸ਼ਨ ਵੀ ਇਸ ਗੰਭੀਰ ਮਾਮਲੇ ਤੇ ਚੁੱਪੀ ਵੱਟ ਕੇ ਬੈਠਾ ਹੈ। ਬੱਚਿਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਤੇ ਨਕੇਲ ਪਾਉਣ। ਥ੍ਰੀ ਵਹੀਲਰ ਚਾਲਕ ਵੀ ਇਸ ਮਾਮਲੇ ਤੇ ਸਾਡੇ ਸਹਿਯੋਗੀਆਂ ਨਾਲ ਉਲਝਦੇ ਰਹੇ ਕਿ ਮੁੱਦੇ ਤੇ ਕਵਰੇਜ ਨਾ ਕਰਨ ਅਤੇ ਨਾ ਹੀ ਉਨਾਂ ਕੈਮਰੇ ਦੇ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ। ਇਸ ਮਾਮਲੇ ਤੇ ਸਕੂਲ ਪ੍ਰਬੰਧਕ ਵੀ ਕੈਮਰੇ ਸਾਹਮਣੇ ਬੋਲਣ ਤੋਂ ਕੰਨੀ ਕਤਰਾਉਂਦੇ ਅਤੇ ਉਨਾਂ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਦੇ ਵਾਹਨ ਹਨ ਉਨਾਂ ਵਿੱਚ ਸੀਟਾਂ ਤੋਂ ਜ਼ਿਆਦਾ ਬੱਚੇ ਨਹੀਂ ਬੈਠਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button