Breaking NewsD5 specialNewsPunjab

20 ਸਾਲ ਦੀ ਕੁੜੀ ਨਾਲ ਮਨਾਉਣ ਨੂੰ ਫਿਰਦਾ ਸੀ ਸੁਹਾਗਰਾਤ

ਅੰਮ੍ਰਿਤਸਰ : ਇਹ ਵਿਆਹ ਸਮਾਗਮ ਦੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਅਮ੍ਰਿਤਸਰ ਦੇ ਇਕ ਨਿੱਜੀ ਪੈਲੇਸ ਦੀਆਂ ਹਨ। ਜਿਥੇ ਜਾਣਕਾਰੀ ਮੁਤਾਬਕ 34 ਸਾਲਾ ਇਕ ਨੌਜਵਾਨ ਵਿੱਕੀ 20 ਸਾਲਾ ਲੜਕੀ ਨੂੰ ਵਿਆਹੁਣ ਲਈ ਆਇਆ ਸੀ। ਵਿਆਹ ਸਮਾਗਮ ਦੌਰਾਨ ਸਾਰੀਆਂ ਰਸਮਾਂ ਠੀਕ ਠਾਕ ਚੱਲ ਰਹੀਆਂ ਸਨ ਪਰ ਅਚਾਨਕ ਵਿਆਹ ਵਿੱਚ ਉਸ ਸਮੇਂ ਹਫੜਾ ਦਫੜੀ ਗਈ। ਜਦੋਂ ਲਾੜੀ ਨੂੰ ਵਿਆਹੁਣ ਆਏ ਲਾੜੇ ਦੀ ਪਹਿਲੀ ਪਤਨੀ ਮੌਕੇ ‘ਤੇ ਪਹੁੰਚ ਗਈ, ਦਰਅਸਲ ਵਿੱਕੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਧੀਆਂ ਵੀ ਹਨ।

Read Also ਘਰ ਚੱਲਦੀ ਸੀ ਰਿਸ਼ਤੇ ਦੀ ਗੱਲ, ਫੌਜੀ ਪੁੱਤ ਵਿਆਹ ਲਿਆਇਆ ‘ਲਾੜੀ ਮੌਤ’

ਜਿਸ ਦਾ ਅਫੇਅਰ ਇਕ ਕਾਲਜ ਦੀ ਵਿਦਿਆਰਥਣ ਨਾਲ ਸ਼ੁਰੂ ਹੋ ਗਿਆ ਸੀ, ਜਿਸ ਨਾਲ ਉਹ ਵਿਆਹ ਕਰਵਾ ਰਿਹਾ ਸੀ, ਜਿਥੇ ਉਸ ਦੀ ਪਤਨੀ ਗੀਤਾ ਪਹੁੰਚ ਗਈ ਅਤੇ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ… ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾੜੇ ਨੂੰ ਹਿਰਾਸਤ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਤਰ੍ਹਾਂ ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਦੂਜੇ ਵਿਆਹ ਕਰਵਾਉਣ ਵਾਲੇ ਲਾੜੇ ਨੇ ਲਾੜੀ ਦੇ ਸੁਪਨਿਆਂ ਨੂੰ ਚਕਨਾ ਚੂਰ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button