20 ਜੂਨ ਤੱਕ 10ਵੀਂ ਬੋਰਡ ਦਾ ਨਤੀਜ਼ਾ, CBSE ਨੇ ਤੈਅ ਕੀਤਾ ਅੰਕ ਦੇਣ ਦਾ ਫਾਰਮੂਲਾ
ਨਵੀਂ ਦਿੱਲੀ : 10ਵੀਂ ਬੋਰਡ ਪ੍ਰੀਖਿਆ ‘ਚ ਸ਼ਾਮਿਲ ਨਾ ਹੋ ਸਕੇ ਵਿਦਿਆਰਥੀਆਂ ਨੂੰ ਕਿਸ ਆਧਾਰ ‘ਤੇ ਅੰਕ ਦਿੱਤੇ ਜਾਣਗੇ, ਸੀਬੀਐਸਈ ਨੇ ਇਸਦਾ ਫਾਮੂਰਲਾ ਤਿਆਰ ਕਰ ਲਿਆ ਹੈ। ਸੀਬੀਏਸਈ ਨੇ ਤੈਅ ਕੀਤਾ ਹੈ ਕਿ 10ਵੀਂ ਬੋਰਡ ਪ੍ਰੀਖਿਆ ਦਾ ਨਤੀਜਾ 20 ਜੂਨ ਤੱਕ ਘੋਸ਼ਿਤ ਕੀਤਾ ਜਾਵੇਗਾ। ਸੀਬੀਐਸਈ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ‘ਚ 10ਵੀਂ ਬੋਰਡ ਲਈ ਅੰਕ ਤੈਅ ਕਰਨ ਦੀ ਨੀਤੀ ਘੋਸ਼ਿਤ ਕੀਤੀ ਗਈ ਹੈ।
🔴LIVE | ਬੀਜੇਪੀ ਦਾ ਹੋਵੇਗਾ ਸਫਾਇਆ? ਕੀ ਹੋਵੇਗਾ ਕਿਸਾਨ ਅੰਦੋਲਨ ਦਾ ਅਸਰ, ਦੇਖੋ ਚੋਣਾਂ ਦੀ ਮਹਾ ਕਵਰੇਜ
ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਨ ਇਨ੍ਹਾਂ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ ਇਨ੍ਹਾਂ ਦਾ ਨਤੀਜ਼ਾ ਸਕੂਲ ਵਲੋਂ ਆਯੋਜਿਤ ਕਰਾਏ ਗਏ ਯੂਨਿਟ ਟੈਸਟ, ਮਿਡ ਟਰਮ ਪ੍ਰੀਖਿਆ, ਪ੍ਰੀ ਬੋਰਡ ਪ੍ਰੀਖਿਆ ‘ਚ ਵਿਦਿਆਰਥੀ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਤੈਅ ਕੀਤਾ ਜਾਵੇਗਾ, ਜਿਸ ‘ਚ ਵਿਦਿਆਰਥੀ ਨੂੰ ਯੂਨਿਟ ਟੈਸਟ ਲਈ 10 ਅੰਕ, ਮਿਡ ਟਰਮ ਐਗਜਾਮ ਲਈ 30 ਅੰਕ, ਪ੍ਰੀ ਬੋਰਡ ਪ੍ਰੀਖਿਆ ਲਈ 40 ਅੰਕ ਪੂਰਣ ਅੰਕ ਰੱਖਿਆ ਜਾਵੇਗਾ। ਇਸ ਤਿੰਨਾਂ ਸੈਸ਼ਨਾਂ ’ਚੋਂ ਵਿਦਿਆਰਥੀ ਦੇ 80 ਅੰਕ ਅਤੇ 20 ਅੰਕ ਸਕੂਲ ਵਲੋਂ ਕੀਤੇ ਗਏ ਅੰਦਰੂਨੀ ਲੇਖੇ-ਜੋਖੇ ਦੇ ਰੱਖੇ ਜਾਣਗੇ । ਬੋਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਸਕੂਲਾਂ ਵਿਚ ਇਹ ਲੇਖਾ-ਜੋਖਾ ਤਕਨੀਕ ਅਪਣਾਈ ਜਾਵੇਗੀ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.