NewsBreaking NewsD5 specialInternational

‘2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਤੋਂ ਖੌਹ ਲਿਆ ਜਾਵੇ ਵੋਟ ਪਾਉਣ ਦਾ ਅਧਿਕਾਰ’

ਨਵੀਂ ਦਿੱਲੀ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਣ ਤੋਗੜਿਆ ਨੇ ਦੇਸ਼ ‘ਚ ਤੇਜ਼ੀ ਨਾਲ ਵੱਧ ਰਹੀ ਜਨਸੰਖਿਆ ‘ਤੇ ਚਿੰਤਾ ਜ਼ਾਹਿਰ ਕੀਤੀ ਹੈ, ਤੋਗੜਿਆ ਨੇ ਕਿਹਾ ਕਿ ਦੇਸ਼ ਨੂੰ ‘ਪਾਪੂਲੇਸ਼ਨ ਬੰਬ’ ਤੋਂ ਬਚਣਾ ਹੋਵੇਗਾ। ਅਜਿਹੇ ਵਿੱਚ 2 ਤੋਂ ਜਿਆਦਾ ਬੱਚੇ ਪੈਦਾ ਕਰਨ ਵਾਲੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ਹੈ। ਮੰਗਲਵਾਰ ਨੂੰ ਨੋਇਡਾ ‘ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਤੋਗੜਿਆ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਦੀ ਤਾਰੀਫ਼ ਵੀ ਕੀਤੀ।

ਲੁਧਿਆਣਾ ‘ਚ ਆਹ ਬੀਬੀ ਨੇ ਸਰਕਾਰ ਦੇ ਵੱਟ ਕੱਢੇ | Bharat Bandh | Ludhiana

ਇਸ ਦੌਰਾਨ ਤੋਗੜਿਆ ਨੇ ਕਿਹਾ ਸਾਡੀ ਮੰਗ ਹੈ ਕਿ ਜੇਕਰ ਕੋਈ ਵੀ ਵਿਅਕਤੀ 2 ਬੱਚਿਆਂ ਤੋਂ ਜ਼ਿਆਦਾ ਔਲਾਦ ਪੈਦਾ ਕਰਦਾ ਹੈ ਤਾਂ ਭਾਰਤ ‘ਚ ਜੋ ਵੀ ਸਰਕਾਰੀ ਸੁਵਿਧਾਵਾਂ ਦਿੱਤੀ ਜਾ ਰਹੀਆਂ ਹਨ, ਉਹ ਉਸ ਪਰਿਵਾਰ ਨੂੰ ਨਾ ਦਿੱਤੀਆਂ ਜਾਣ। 2 ਤੋਂ ਜਿਆਦਾ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਚੋਣ ਲੜਨ ਅਤੇ ਚੋਣਾਂ ‘ਚ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝਾ ਰੱਖਿਆ ਜਾਵੇ। ਦੇਸ਼ ਨੂੰ ਪਾਪੂਲੇਸ਼ਨ ਬੰਬ ਤੋਂ ਬਚਣਾ ਪਵੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button