Breaking NewsD5 specialNewsPunjab

‘ਪਟਿਆਲੇ ਜਿਲ੍ਹੇ ‘ਵਿਚ ਕੋਵਿਡ ਪੋਜ਼ੀਟਿਵ ਕੇਸਾਂ ਦੀ ਗਿਣਤੀ ਹੋਈ 93’

ਪਟਿਆਲਾ : 54 ਸੈਂਪਲਾ ਦੀ ਰਿਪੋਰਟ ਆਈ ਨੈਗੇਟਿਵ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ 66 ਸੈਂਪਲ ਲੈਬ ਵਿਚ ਭੇਜੇ ਗਏ ਸਨ। ਜਿਹਨਾਂ ਵਿਚੋ 54 ਸੈਂਪਲਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ ਅਤੇ 2 ਕੇਸ ਕੋਵਿਡ ਪੋਜ਼ੀਟਿਵ ਪਾਏ ਗਏ। ਜੋ ਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ ਅਤੇ ਬਾਕੀ 10 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਕਿਹਾ ਦੋ ਪੋਜ਼ੀਟਿਵ ਕੇਸਾਂ ਵਿਚੋ ਇੱਕ ਪੋਜ਼ੀਟਿਵ ਵਿਅਕਤੀ ਜਿਲਾ ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ 33 ਸਾਲਾ ਯੁਵਕ ਹੈ ਅਤੇ ਦੂਜਾ ਵਿਅਕਤੀ ਅਮ੍ਰਿਤਸਰ ਜਿਲੇ ਦਾ ਰਹਿਣ ਵਾਲਾ ਹੈ ਉਹਨਾਂ ਦੱਸਿਆ ਕਿ ਇਸ ਤਰਾਂ ਹੁਣ ਜਿਲੇ ਦੇ ਕੋਵਿਡ ਪੋਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 93 ਹੈ।

ਉਨ੍ਹਾ ਦੱਸਿਆ ਕਿ ਅੱਜ ਜਿਲੇ ਦੇ ਵੱਖ ਵੱਖ ਥਾਵਾਂ ਤੋਂ ਕੁੱਲ 71 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ। ਜਿਹਨਾਂ ਵਿਚੋ 25 ਸੈਂਪਲ ਰਾਜਪੁਰਾ ਵਿਖੇ ਕੰਨਟੇਨਮੈਂਟ ਜੋਨ ਅਤੇ ਬੀਤੇ ਦਿਨੀ ਪੋਜ਼ੀਟਿਵ ਆਈ ਮਹਿਲਾ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਲਏ ਗਏ ਹਨ। ਜਿਹਨਾਂ ਦੀਆਂ ਰਿਪੋਰਟਾਂ ਕੱਲ ਨੂੰ ਆਉਣਗੀਆਂ। ਉਹਨਾਂ ਕਿਹਾ ਕਿ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਹਾਲ ਦੀ ਘੜੀ 100 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ ਜਿਥੇ ਕਿ ਕੋਵਿਡ ਪੋਜਟਿਵ ਅਜਿਹੇ ਕੇਸ ਜਿਹਨਾਂ ਨੂੰ ਫਲ਼ੁ ਦੇ ਹਲਕੇ ਲੱਛਣ ਹੋਣ ਕਾਰਣ ਹਸਪਤਾਲ ਵਿਚ ਦਾਖਲ਼ ਕਰਨ ਦੀ ਜਰੂਰਤ ਨਹੀ ਹੁੰਦੀ, ਉਹਨਾਂ ਨੂੰ ਇਸ ਸੈਂਟਰ ਵਿਚ ਰੱਖ ਕੇ ਮਰੀਜ ਦੀ ਦੇਖ ਰੇੇਖ ਅਤੇ ਇਲਾਜ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਸਮਰਥਾ ਨੂੰ ਵਧਾ ਕੇ 450 ਬੈਡ ਤੱਕ ਲਿਜਾਇਆ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1205 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 93 ਕੋਵਿਡ ਪੋਜ਼ੀਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1037 ਨੈਗਟਿਵ ਅਤੇ 75 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਇੱਕ ਪੋਜ਼ੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 7 ਕੇਸ ਠੀਕ ਹੋ ਚੁੱਕੇ ਹਨ ਜਿਹਨਾਂ ਨੂੰ ਹਸਪਤਾਲ ਵਿਚੋ ਛੁੱਟੀ ਹੋਣ ਤੇ ਘਰ ਜਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button