PunjabTop News

2 ਕਰੋੜ ਰੁਪਏ ਦੀ ਬੋਲੀ ਠੁਕਰਾ ਕੇ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਚੁਣੀ ਸਰਪੰਚ

 ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾਂ ਵਿੱਚ ਪਿੰਡ ਵਾਸੀਆਂ ਨੇ 2 ਕਰੋੜ ਰੁਪਏ ਠੁਕਰਾ ਕੇ ਬੀਬੀ ਜੋਤੀ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣਿਆ ਹੈ।

ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਣ ਸਿੰਘ ਖਾਲਸਾ ਦੇ ਨਜ਼ਦਕੀ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸਰਵਣ ਸਿੰਘ ਦੀ ਧਰਮ ਪਤਨੀ ਬੀਬੀ ਜੋਤੀ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਲਿਆ ਹੈ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਹਰਦੋਰਵਾਲ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਬੀਬੀ ਜੋਤੀ ਨੂੰ ਸਰੋਪਾ ਪਾ ਕੇ ਸਰਪੰਚ ਬਣਨ ‘ਤੇ ਵਧਾਈ ਦਿੱਤੀ।

ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਦਾ ਪਿੰਡ ਪਹੁੰਚਣ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਣ ਸਿੰਘ ਖਾਲਸਾ ਅਤੇ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਰਪੰਚ ਬਣਨ ਉਪਰੰਤ ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਪਿੰਡ ਦੇ ਚਰਚ ਵਿੱਚ ਨਤਮਸਤਕ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button