PunjabTop News

2 ਕਰੋੜ ਰੁਪਏ ਦੀ ਬਲੱਡ ਮਨੀ ਦੇ ਕੇ ਕਤਲ ਦੇ ਕੇਸ ‘ਚੋਂ ਰਿਹਾਅ ਹੋ ਘਰ ਪਰਤ ਆਇਆ ਹੈ ਬਲਵਿੰਦਰ ਸਿੰਘ

ਸਾਊਦੀ ਅਰਬ ‘ਚ 2 ਕਰੋੜ ਰੁਪਏ ਦੀ ਬਲੱਡ ਮਨੀ ਦੇ ਕੇ ਕਤਲ ਦੇ ਕੇਸ ‘ਚੋਂ ਰਿਹਾਅ ਹੋਇਆ ਬਲਵਿੰਦਰ ਸਿੰਘ ਘਰ ਪਰਤ ਆਇਆ ਹੈ। ਬਲਵਿੰਦਰ ਮੁਕਤਸਰ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਹੈ। 16 ਮਹੀਨਿਆਂ ਬਾਅਦ ਉਹ ਆਪਣੇ ਜੱਦੀ ਘਰ ਵਾਪਸ ਆ ਗਿਆ। ਇਸ ਦੌਰਾਨ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ।ਇਸ ਮੌਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਜਿਉਂਦੇ ਆਪਣੇ ਘਰ ਪਰਤਣ ਤੋਂ ਬਾਅਦ ਉਸ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਉਸ ਦਾ ਮੁੜ ਜਨਮ ਹੋਇਆ ਹੋਵੇ।ਉਸ ਨੂੰ ਧਰਮ ਬਦਲਣ ਦਾ ਲਾਲਚ ਦਿੱਤਾ ਗਿਆ ਅਤੇ ਮੈਂ ਸਾਊਦੀ ਅਰਬ ਗਿਆ, ਪਰ ਬਿਨਾਂ ਕਿਸੇ ਜੁਰਮ ਜਾਂ ਕਸੂਰ ਦੇ ਜੇਲ ਵਿਚ ਪਾ ਦਿੱਤਾ ਗਿਆ। ਜਿੱਥੇ ਉਸ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ।

ਉਸ ਨੇ ਸ਼ਿਕਾਇਤ ਕੀਤੀ ਕਿ ਭਾਰਤੀ ਦੂਤਾਵਾਸ ਜਾਂ ਸਰਕਾਰ ਨੇ ਉਸ ਨੂੰ ਜੇਲ੍ਹ ਵਿਚ ਰਹਿਣ ਦੌਰਾਨ ਕੋਈ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਅਤੇ ਇਕ ਸਮਾਂ ਅਜਿਹਾ ਆਇਆ ਜਦੋਂ ਉਸ ਨੇ ਜਿਉਂਦੇ ਪਰਤਣ ਦੀ ਉਮੀਦ ਛੱਡ ਦਿੱਤੀ ਸੀ। ਉਸ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਸ ਦਾ ਸਿਰ ਕਲਮ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਭਾਰਤ ਭੇਜ ਕੇ ਉਸ ਦੇ ਪਿੰਡ ਵਿਚ ਸਸਕਾਰ ਕੀਤਾ ਜਾਵੇ। ਉਸ ਨੇ ਦੱਸਿਆ ਕਿ ਉਹ ਦੁਖੀ ਹੈ ਕਿ ਉਸ ਦੀ ਮਾਂ ਅਤੇ ਪਿਤਾ ਬਿਨਾਂ ਕਿਸੇ ਜੁਰਮ ਦੀ ਸਜ਼ਾ ਭੁਗਤਦੇ ਹੋਏ ਉਸ ਦੀ ਉਡੀਕ ਕਰਦੇ ਹੋਏ ਇਸ ਦੁਨੀਆਂ ਤੋਂ ਚਲੇ ਗਏ। ਬਲਵਿੰਦਰ ਸਿੰਘ ਨੇ ਦੇਸ਼-ਵਿਦੇਸ਼ ਤੋਂ ਆਏ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ 2 ਕਰੋੜ ਰੁਪਏ ਦੀ ਬਲੱਡ ਮਨੀ ਇਕੱਠੀ ਕਰਕੇ ਉਸ ਨੂੰ ਰਿਹਾਅ ਕਰਵਾਉਣ ਵਿੱਚ ਮਦਦ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button