NationalTop News

1999 ਕਤਲ ਮਾਮਲੇ ਚੋਂ ਛੋਟਾ ਰਾਜਨ ਬਰੀ

12 ਸਤੰਬਰ 1992 ਨੂੰ ਇੱਥੇ ਜੇਜੇ ਹਸਪਤਾਲ ਵਿੱਚ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਕਥਿਤ ਤੌਰ ‘ਤੇ ਦਾਊਦ ਗੈਂਗ ਨੇ ਵਿਰੋਧੀ ਗੈਂਗ ਦੇ ਇੱਕ ਮੈਂਬਰ ਨੂੰ ਮਾਰਨ ਲਈ ਕੀਤੀ ਸੀ।

ਇਸਤਗਾਸਾ ਪੱਖ ਨੇ ਦਾਅਵਾ ਕੀਤਾ ਸੀ ਕਿ ਸ਼ਰਮਾ ਦੀ ਹੱਤਿਆ ਦਾਊਦ ਅਤੇ ਰਾਜਨ ਗੈਂਗ ਵਿਚਾਲੇ ਰੰਜਿਸ਼ ਕਾਰਨ ਹੋਈ ਸੀ। ਜੱਜ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਇਸਤਗਾਸਾ ਪੱਖ ਨੇ ‘ਬਿਨੈਕਾਰ (ਰਾਜਨ) ਖਿਲਾਫ ਕਥਿਤ ਤੌਰ ‘ਤੇ ਸੂਚਨਾ ਦੇਣ ਵਾਲੇ (ਸ਼ਿਕਾਇਤਕਰਤਾ) ਵਲੋਂ ਕਹੇ ਗਏ ਸ਼ਬਦਾਂ ਨੂੰ ਛੱਡ ਕੇ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਦੋਸ਼ ਤੈਅ ਕਰਨ ਲਈ ਲੋੜੀਂਦੀ ਸਮੱਗਰੀ ਨਾ ਹੋਣ ਕਾਰਨ ਉਸ ਨੂੰ ਦੋਸ਼ਮੁਕਤ ਕੀਤਾ ਜਾਂਦਾ ਹੈ। 2015 ਵਿੱਚ ਬਾਲੀ (ਇੰਡੋਨੇਸ਼ੀਆ) ਪੁਲੀਸ ਵੱਲੋਂ ਭਾਰਤ ਨੂੰ ਸੌਂਪੇ ਜਾਣ ਦੇ ਬਾਅਦ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਰਾਜਨ ਕਈ ਹੋਰ ਮਾਮਲਿਆਂ ਵਿੱਚ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਪੱਤਰਕਾਰ ਜੇ ਡੇਅ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button