Breaking NewsD5 specialIndiaNewsPunjabTop News

18 ਫਰਵਰੀ ਤੱਕ ਪੰਜਾਬ ‘ਚ ਡੇਰਾ ਲਾਉਣਗੇ CM ਕੇਜਰੀਵਾਲ

ਪਟਿਆਲਾ/ਨਵੀਂ ਦਿੱਲੀ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋ ਗਈਆਂ ਹਨ। ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਇੱਕ ਹਫ਼ਤੇ ਲਈ ਪੰਜਾਬ ‘ਚ ਹੀ ਰਹਿਣਗੇ। ਇਸ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ। ਉਹ 18 ਫਰਵਰੀ ਤੱਕ ਵੱਖ-ਵੱਖ ਹਲਕਿਆਂ ‘ਚ ਲਗਾਤਾਰ ਪ੍ਰਚਾਰ ਕਰਨਗੇ।

PM ਮੋਦੀ ਬੰਦੀ ਸਿੰਘਾਂ ਨੂੰ ਕਰੇਗਾ ਰਿਹਾਅ? ਕਿਸਾਨਾਂ ਨੇ ਕਰਤਾ ਵਿਰੋਧ ਦਾ ਐਲਾਨ

ਇਸ ਦੌਰਾਨ ਉਹ ਅੰਮ੍ਰਿਤਸਰ, ਜਲੰਧਰ, ਮੋਹਾਲੀ ਸਣੇ ਕਈ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਬੇਟੀ ਹਰਸ਼ਿਤਾ ਸੰਗਰੂਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਲੇਖਾ ਮਾਵਾਂ ਧੀਆਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button