17 ਸਾਲ ਦੇ ਨੀਤੀਸ਼ ਕੁਮਾਰ ਦੇ ਜਬੜੇ ‘ਚ 82 ਦੰਦ ਦੇਖ ਡਾਕਟਰ ਹੈਰਾਨ
ਪਟਨਾ : ਬਿਹਾਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਹੁਣ ਤੱਕ ਕਿਸੇ ਦੇ ਮੂੰਹ ‘ਚ ਦੰਦਾਂ ਦੀ ਗਿਣਤੀ 32 ਸੁਣੀ ਹੋਵੇਗੀ ਪਰ ਬਿਹਾਰ ‘ਚ ਇੱਕ ਮੁੰਡੇ ਦੇ ਮੂੰਹ ‘ਚ 82 ਦੰਦ ਨਿਕਲੇ। ਜਿਸਨੇ ਵੀ ਇਸਨੂੰ ਸੁਣਿਆ ਉਹ ਹੈਰਾਨ ਰਹਿ ਗਿਆ। ਸ਼ੁੱਕਰਵਾਰ ਨੂੰ ਆਈਜੀਆਈਐਮਐਸ ਦੀ ਮੈਗਜਿਲੋਫੇਸ਼ੀਅਲ ਯੂਨਿਟ ਨੇ ਜਬੜੇ ਦੇ ਬਾਹਰੀ ਹਿੱਸੇ ਤੋਂ ਲੱਗਭੱਗ 82 ਛੋਟੇ ਛੋਟੇ ਦੰਦਾਂ ਨਾਲ ਭਰੇ ਹੋਏ ਇੱਕ ਅਨੋਖੇ ਟਿਊਮਰ ਦਾ ਸਫਲ ਆਪਰੇਸ਼ਨ ਕੀਤਾ ਹੈ।
ਸੁਖਬੀਰ ਬਾਦਲ ਨੂੰ ਅਮਰਿੰਦਰ ਦਾ ਠੋਕਵਾਂ ਜਵਾਬ! ਹੋ ਗਏ ਆਹਮੋ-ਸਾਹਮਣੇ! ਚੋਣਾਂ ਤੋਂ ਪਹਿਲਾਂ ਹਿੱਲੀ ਸਿਆਸਤ!
ਸੰਸਥਾਨ ਦੇ ਮੈਡੀਕਲ ਸੁਪਰਡੈਂਟ ਡਾ. ਮਨੀਸ਼ ਮੰਡਲ ਨੇ ਦੱਸਿਆ ਕਿ ਭੋਜਪੁਰ ਜ਼ਿਲ੍ਹੇ ਦਾ 17 ਸਾਲਾ ਨੀਤੀਸ਼ ਕੁਮਾਰ ਪਿਛਲੇ 5 ਸਾਲਾਂ ਤੋਂ ਕੋਂਪਲੈਕਸ ਓਡੋਂਟੋਮ ਨਾਮਕ ਜਬੜੇ ਦੇ ਇੱਕ ਟਿਊਮਰ ਤੋਂ ਪੀੜਤ ਸੀ। ਡਾ. ਮੰਡਲ ਨੇ ਦੱਸਿਆ ਕਿ ਕਿਤੇ ਸਹੀ ਇਲਾਜ ਨਾ ਮਿਲ ਸਕਣ ‘ਤੇ ਮਰੀਜ਼ ਆਈ.ਜੀ.ਆਈ.ਐੱਮ.ਐੱਸ. ਆਇਆ ਸੀ। ਸਾਰੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਦੀ ਬੀਮਾਰੀ ਦੀ ਪਛਾਣ ਕੀਤੀ ਗਈ।
🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!
ਮੈਗਜਿਲੋਫੇਸ਼ੀਅਲ ਯੂਨਿਟ ਤੋਂ ਡਾ. ਪ੍ਰਿਅੰਕਰ ਸਿੰਘ ਨੇ ਆਪਣੇ ਸਾਥੀ ਡਾ. ਜਾਵੇਦ ਇਕਬਾਲ ਦੇ ਨਾਲ ਮਿਲ ਕੇ ਇਹ ਮੁਸ਼ਕਲ ਆਪਰੇਸ਼ਨ ਕੀਤਾ। ਟਿਊਮਰ ਦੇ ਨਾਲ ਲੱਗਭੱਗ 82 ਦੰਦ ਜੋ ਟਿਊਮਰ ਦੇ ਅੰਦਰ ਸਨ, ਉਨ੍ਹਾਂ ਨੂੰ ਬਰੀਕੀ ਨਾਲ ਕੱਢਿਆ ਗਿਆ।ਡਾ. ਪ੍ਰਿਅੰਕਰ ਸਿੰਘ ਅਤੇ ਡਾ. ਜਾਵੇਦ ਇਕਬਾਲ ਨੇ ਦੱਸਿਆ ਕਿ ਇਹ ਜਬੜੇ ਦਾ ਆਪਣੇ ਵਿੱਚ ਇੱਕ ਬਹੁਤ ਗ਼ੈਰ-ਮਾਮੂਲੀ ਟਿਊਮਰ ਹੈ, ਜੋ ਜੈਨੇਟਿਕ ਕਾਰਨਾਂ ਦੀ ਵਜ੍ਹਾ ਨਾਲ ਜਾਂ ਜਬੜੇ ਵਿੱਚ ਸੱਟ ਲੱਗਣ ਦੀ ਵਜ੍ਹਾ ਨਾਲ ਜਬੜੇ ਅਤੇ ਦੰਦ ਦੇ ਬਣਨ ਦੀ ਪ੍ਰਕਿਰਿਆ ਵਿੱਚ ਨੁਕਸ ਹੋਣ ਕਾਰਨ ਹੋ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.