Breaking NewsD5 specialInternationalNewsSportsTop News

Australia ਟੈਸਟ ਸੀਰੀਜ਼ ਲਈ ਪਾਕਿਸਤਾਨ ਟੀਮ ਦਾ ਐਲਾਨ

ਲਾਹੌਰ : Australia ਦੇ ਖਿਲਾਫ ਚਾਰ ਮਾਰਚ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਲਈ ਪਾਕਿਸਤਾਨ ਟੀਮ ਦਾ ਐਲਾਨ ਕੀਤਾ ਗਿਆ ਹੈ। ਪਾਕਿਸਤਾਨੀ ਚੋਣ ਕਰਤਾਵਾਂ ਨੇ ਬੁੱਧਵਾਰ ਨੂੰ 16 ਮੈਂਬਰੀ ਟੀਮ ਅਤੇ ਪੰਜ ਰਿਜ਼ਰਵ ਖਿਡਾਰੀਆਂ ਦਾ ਐਲਾਨ ਕੀਤਾ। ਸਾਬਕਾ ਆਸਟ੍ਰੇਲੀਆਈ ਤੇਜ਼ ਬੱਲੇਬਾਜ਼ ਸ਼ਾਨ ਟੈਟ ਗੇਂਦਬਾਜ਼ੀ ਕੋਚ ਦੀ ਭੂਮਿਕਾ ਜਾਰੀ ਰੱਖਣਗੇ, ਜਦੋਂਕਿ ਮੁਹੰਮਦ ਯੂਸਫ ਨੂੰ Australia ਖ਼ਿਲਾਫ਼ ਸੀਰੀਜ਼ ਲਈ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ।

ਮਹਿਲਾ BJP ਮੰਤਰੀ ਨੇ ਖੋਲ੍ਹੇ ਰਾਜ਼! Navjot Sidhu ਬਾਰੇ ਖੁਲਾਸੇ, ਦੱਸੀਆਂ ਅੰਦਰਲੀਆਂ ਗੱਲਾਂ | D5 Channel Punjabi

ਜ਼ਿਕਰਯੋਗ ਹੈ ਕਿ ਇਹ ਟੈਸਟ ਸੀਰੀਜ਼ 1998 ਤੋਂ ਬਾਅਦ Australia ਦਾ ਪਹਿਲਾ ਪਾਕਿਸਤਾਨ ਦੌਰਾ ਹੋਵੇਗਾ। ਦੋਵਾਂ ਟੀਮਾਂ ’ਚ ਪਹਿਲਾ ਟੈਸਟ ਮੈਚ 4 ਤੋਂ 8 ਮਾਰਚ ’ਚ ਰਾਵਲਪਿੰਡੀ ਵਿਚ ਖੇਡਿਆ ਜਾਵੇਗਾ, ਜਦੋਂਕਿ ਕਰਾਚੀ 12 ਤੋਂ 16 ਮਾਰਚ ਤੱਕ ਦੂਜੇ ਮੈਚ ਦੀ ਮੇਜ਼ਬਾਨੀ ਕਰੇਗਾ ਅਤੇ ਤੀਜਾ ਟੈਸਟ 21 ਤੋਂ 25 ਮਾਰਚ ਤੱਕ ਲਾਹੌਰ ਵਿਚ ਹੋਵੇਗਾ।

Bhagwant Mann ਨੇ ਖੇਡਿਆ ਸਿਆਸੀ ਦਾਅ, ਸ਼ੁਰੂ ਕੀਤੀ ਨਵੀਂ ਕੈਂਪੇਨ, ਲੋਕ ਕੀਤੇ ਬਾਗੋ-ਬਾਗ | D5 Channel Punjabi

ਪਾਕਿਸਤਾਨ ਦੀ ਟੈਸਟ ਟੀਮ
ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਉਪ ਕਪਤਾਨ), ਅਬਦੁੱਲਾ ਸ਼ਫੀਕ, ਅਜ਼ਹਰ ਅਲੀ, ਫਹੀਮ ਅਸ਼ਰਫ, ਫਵਾਦ ਆਲਮ, ਹੈਰਿਸ ਰਾਊਫ, ਹਸਨ ਅਲੀ, ਇਮਾਮ-ਉਲ-ਹੱਕ, ਮੁਹੰਮਦ ਨਵਾਜ਼, ਨੌਮਾਨ ਅਲੀ, ਸਾਜ਼ਿਦ ਖਾਨ, ਸਾਊਦ ਸ਼ਕੀਲ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਨ ਮਸੂਦ, ਜ਼ਾਹਿਦ ਮਹਿਮੂਦ।

Punjab Election : Harsimrat Badal ਨੇ ਚੋਣਾਂ ਤੋਂ ਪਹਿਲਾਂ ਖੋਲ੍ਹੇ ਰਾਜ, AAP ਤੇ Congress ਦੀਆਂ ਪੱਟੀਆਂ ਜੜ੍ਹਾਂ

ਰਿਜ਼ਰਵ ਖਿਡਾਰੀ
ਕਾਮਰਾਨ ਗੁਲਾਮ, ਮੁਹੰਮਦ ਅੱਬਾਸ, ਨਸੀਮ ਸ਼ਾਹ, ਸਰਫਰਾਜ਼ ਅਹਿਮਦ, ਯਾਸਿਰ ਸ਼ਾਹ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button