Breaking NewsD5 specialInternationalNews

17 ਸਾਲ ਦੀ ਲੜਕੀ ਨੇ ਏਅਰਪੋਰਟ ਤੋਂ ਚੋਰੀ ਕੀਤਾ ਜਹਾਜ਼, ਜਦੋਂ ਚਲਾਉਣ ਲੱਗੀ ਤਾਂ….

ਵਾਸ਼ਿੰਗਟਨ : ਤੁਸੀਂ ਮੋਬਾਇਲ ਚੋਰੀ ਜਾਂ ਫਿਰ ਪਰਸ ਚੋਰੀ ਹੋਣ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਜ਼ਹਾਜ ਹੀ ਚੋਰੀ ਕਰ ਕੇ ਲੈ ਗਿਆ। ਅਮਰੀਕਾ ਦੇ ਕੈਲੀਫੋਰਨੀਆ ਏਅਰਪੋਰਟ ‘ਤੇ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 17 ਸਾਲ ਦੀ ਇੱਕ ਲੜਕੀ ਨੇ ਫਰੈਸਨੋ ਯੋਸ਼ਿਮਿਨ ਅੰਤਰਰਾਸ਼ਟਰੀ ਹਵਾਈ ਏਅਰਪੋਰਟ ਤੋਂ ਇੱਕ ਜਹਾਜ਼ ਚੁਰਾਉਣ ਦੀ ਕੋਸ਼ਿਸ਼ ਕੀਤੀ।

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਸਵਾਲਾਂ ‘ਚ, ਬੈਂਸ ਨੇ ਰੱਖੀ ਵੱਡੀ ਮੰਗ, ਕਹਿੰਦਾ’ ਇਨ੍ਹਾਂ ‘ਤੇ ਵੀ ਕਰੋ ਪਰਚਾ ਦਰਜ

ਉਹ ਜਹਾਜ਼ ਨੂੰ ਚੋਰੀ ਕਰਨ ਵਿੱਚ ਸਫਲ ਵੀ ਹੋ ਗਈ ਪਰ ਜਦੋਂ ਉਸਨੇ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਇੱਕ ਦੀਵਾਰ ਨਾਲ ਟਕਰਾ ਗਿਆ। ਪੁਲਿਸ ਨੇ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਏਅਰਪੋਰਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਈ ਸੀ, ਜਿਸਦੇ ਉੱਤੇ ਕੰਡਿਆਂ ਵਾਲੀ ਤਾਰ ਵੀ ਲੱਗੀ ਹੋਈ ਸੀ। ਅਮਰੀਕੀ ਏਅਰਪੋਰਟ ਪੁਲਿਸ ਚੀਫ ਡਰਿਊ ਬੇਸਿੰਗਰ ਨੇ ਦੱਸਿਆ ਕਿ ਲੜਕੀ ਨੇ ਪਹਿਲਾਂ ਜ਼ਹਾਜ ਦਾ ਇੰਜਣ ਚਾਲੂ ਕੀਤਾ ਜਹਾਜ਼ ਦਾ ਇੰਜਣ ਚਾਲੂ ਹੋਣ ਤੋਂ ਬਾਅਦ ਕੁੜੀ ਜਹਾਜ਼ ਨੂੰ ਸੰਭਾਲ ਹੀ ਨਾ ਪਾਈ।

ਜਹਾਜ਼ ਨੇ ਪਹਿਲਾਂ ਆਪਣੀ ਥਾਂ ‘ਤੇ ਇੱਕ – ਦੋ ਵਾਰ ਚੱਕਰ ਲਗਾਇਆ ਉਸ ਤੋਂ ਬਾਅਦ ਕੰਧ ਨਾਲ ਟਕਰਾ ਗਿਆ। ਏਅਰਪੋਰਟ ‘ਚ ਚੋਰੀ ਨਾਲ ਅੰਦਰ ਦਾਖਲ ਹੋਈ ਲੜਕੀ ਨੇ ਦੱਸਿਆ ਕਿ ਉਹ ਕਰਮਸ਼ੀਅਲ ਟਰਮੀਨਲਾਂ ਅਤੇ ਫੌਜੀ ਖੇਤਰ ਤੋਂ ਲਗਭਗ 400 ਮੀਟਰ ਦੀ ਦੂਰੀ ‘ਤੇ ਸਥਿਤ ਇਕ ਵਾੜ ਦੁਆਰਾ ਹਵਾਈ ਅੱਡੇ ਦੇ ਅੰਦਰ ਦਾਖਲ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ‘ਚ ਕੋਈ ਵੀ ਜਖ਼ਮੀ ਨਹੀਂ ਹੋਇਆ ਹੈ।

ਮਰਦਾਨਾ ਕਮਜ਼ੋਰੀ ਤੋਂ ਡਰੋ ਨਾ, ਡਾਕਟਰ ਨੇ ਖੁੱਲ੍ਹ ਕੇ ਦੱਸਿਆ ਇਲਾਜ, ਗੱਲਾਂ ਸੁਣ ਕੇ ਦਿਮਾਗ ਖੁੱਲ੍ਹ ਜਾਣਾ

ਹਵਾਈ ਅੱਡੇ ਨੇ ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਜਿਸ ਵਿੱਚ ਜਹਾਜ਼ ਨੂੰ ਹਾਦਸੇ ਤੋਂ ਪਹਿਲਾਂ ਚੱਕਰ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਉਸਨੇ ਜਹਾਜ਼ ਨੂੰ ਚੁਰਾਉਣ ਦੀ ਕੋਸ਼ਿਸ਼ ਕਿਉਂ ਕੀਤੀ ਸੀ। ਅਧਿਕਾਰੀਆਂ ਨੇ ਪੂਰੀ ਘਟਨਾ ਦਾ ਸਬੰਧ ਕਿਸੇ ਵੀ ਅਤਿਵਾਦੀ ਗਤੀਵਿਧੀ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button