Breaking NewsD5 specialEntertainmentNews

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਬਬੀਤਾ ਦਾ ਖ਼ਤਰਨਾਕ ਅਵਤਾਰ ਦੇਖਕੇ ਫੈਨਜ਼ ਹੈਰਾਨ

ਮੁੰਬਈ : ਟੀ.ਵੀ ਦਾ ਪਾਪੂਲਰ ਕਾਮੇਡੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾ ਰਹੀ ਮੁਨਮੁਨ ਦੱਤਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀ ਖੂਬਸੂਰਤ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਡੈਵਿਲ ਅਵਤਾਰ ਦਿਖਾਇਆ ਕਿ ਫੈਂਨਸ ਵੀ ਹੈਰਾਨ ਰਹਿ ਗਏ। ਦਰਅਸਲ ਮੁਨਮੁਨ ਨੇ ਇੱਕ ਫਿਲਟਰ ਯੂਜ਼ ਕਰਦੇ ਹੋਏ ਆਪਣਾ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਡੈਵਿਲ ਲੁਕ ‘ਚ ਵਿੱਖ ਰਹੀ ਹੈ।

BIG NEWS ਸੁਮੇਧ ਸੈਣੀ ਦੇ ਠਿਕਾਣੇ ਤੋਂ ਮਿਲੇ ਅਹਿਮ ਸੁਰਾਗ ! ਹੁਣ ਹੋਣਗੇ ਵੱਡੇ ਖੁਲਾਸੇ!

ਮੁਨਮੁਨ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਮੈਂ ਇੱਕ ਡੈਵਿਲ ਦਾ ਰੋਲ ਵੀ ਨਿਭਾ ਸਕਦੀ ਹਾਂ। 1 ਤੋਂ 10 ਤੱਕ ਦੀ ਸਕੇਲ ‘ਚ ਤੁਸੀ ਮੇਰੇ ਇਸ ਡੈਵਿਲ ਲੁਕ ਨੂੰ ਕਿੰਨੇ ਨੰਬਰ ਦੇਓਗੇ? ਹਾਲਾਂਕਿ ਮੁਨਮੁਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇੰਸਟਾਗਰਾਮ ‘ਤੇ ਕੰਮੈਂਟਸ ਸੈਕਸ਼ਨ ਬੰਦ ਕੀਤੇ ਹੋਏ ਹਨ ਤਾਂ ਉਹ ਆਪਣੇ ਆਪ ਹੀ ਆਪਣੇ ਆਪ ਨੂੰ – 7 – 8 ਨੰਬਰ ਦੇਵੇਗੀ। ਦੱਸ ਦਈਏ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਸ਼ੂਟਿੰਗ ਹਾਲ ਹੀ ‘ਚ ਫਿਰ ਤੋਂ ਸ਼ੁਰੂ ਹੋਈ ਹੈ। ਕੋਰੋਨਾ ਵਾਇਰਸ ਦੇ ਵਿੱਚ ਸ਼ੋਅ ਦੀ ਟੀਮ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੇ ਹੋਏ ਸ਼ੋਅ ਦੀ ਸ਼ੂਟਿੰਗ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button