Breaking NewsD5 specialEntertainmentNewsPunjab

17 ਮਿੰਟਾਂ ਦੀ ਆਡੀਓ ਮੂਸੇਵਾਲਾ ਨੂੰ ਭੇਜੂ ਜੇਲ੍ਹ? ਆਡੀਓ ਨੇ ਕਰਤੇ ਖੁਲਾਸੇ,ਲੱਗ ਗਿਆ ਪਤਾ,ਮੂਸੇਵਾਲਾ ਨੂੰ ਕਿਸਨੇ ਬਚਾਇਆ?

ਚਡੀਗੜ੍ਹ : ਵਿਵਾਦਾਂ ‘ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਕ੍ਰਾਈਮ ਬ੍ਰਾਂਚ ਨੇ ਹਿੰਸਾ ਅਤੇ ਹਥਿਆਰਾਂ ਨੂੰ ਆਪਣੇ ਗਾਣਿਆਂ ‘ਚ ਪ੍ਰਮੋਟ ਕਰਨ ਦੇ ਦੋਸ਼ ‘ਚ ਇਕ ਹੋਰ ਕੇਸ ਦਰਜ ਕੀਤਾ ਹੈ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲੇ ਖਿਲਾਫ਼ ‘ਸੰਜੂ’ ਗਾਣੇ ਦੇ ਮਾਮਲੇ ਵਿੱਚ ਮੋਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਧਾਰਾ 188, 294, 504 ਅਤੇ 120 ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156

ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਇਹ ਸਾਬਤ ਹੋ ਗਿਆ ਹੈ ਕਿ ਮੂਸੇਵਾਲਾ ਦਾ ਤਾਜ਼ਾ ਵੀਡੀਓ ਗੀਤ ”ਸੰਜੂ ” ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂ ਟਿਊਬ ਚੈਨਲ ਉੱਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਗੀਤ ਵਿੱਚ ਮੂਸੇਵਾਲਾ ਨੇ ਬਾਲੀਵੁੱਡ ਦੇ ਐਕਟਰ ਸੰਜੇ ਦੱਤ ਨਾਲ ਆਪਣੀ ਤੁਲਨਾ ਹੈ।

ਹਾਈਕੋਰਟ ਨੇ ਫੀਸਾਂ ਦੇ ਮਾਮਲੇ ‘ਚ ਲਿਆ ਵੱਡਾ ਫੈਸਲਾ,ਮਾਪਿਆਂ ਨੂੰ ਦਿੱਤੀ ਆਹ ਰਾਹਤ!ਚਿਹਰੇ ਤੇ ਆਈ ਰੌਣਕ!

ਹੁਣ ਸਿੱਧੂ ਮੂਸੇਵਾਲਾ ਦੀ ਇੱਕ ਆਡੀਓ ਸ਼ੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਐਡਵੋਕੇਟ ਰਵੀ ਜੋਸ਼ੀ ਵਲੋਂ ਸੰਗਰੂਰ ਦੇ ਏਐਸਆਈ ਆਂਤਰਜੀਤ ਸਿੰਘ ਨਾਲ ਗੱਲਬਾਤ ਕਰ ਰਹੇ ਹਨ। ਲੱਡਾ ਕੋਠੀ ਦਾ ਮਾਮਲਾ ਤਾਂ ਤੁਹਾਨੂੰ ਸਭ ਨੂੰ ਯਾਦ ਹੀ ਹੋਣਾ ਜੇ ਨਹੀਂ ਤਾਂ ਅਸੀ ਤੁਹਾਨੁੰ ਦੱਸ ਦਿੰਦੇ ਹਾਂ ਤਾਂ ਸੁਣੋ ਦਰਅਸਲ ਮੂਸੇਵਾਲੇ ਦੀ ਲੱਡਾ ਕੋਠੀ ‘ਚ ਫਾਇਰ ਕਰਨ ਦੀ ਵੀਡੀਓ ਸਾਹਮਣੇ ਆਈ ਸੀ। ਜਿਸ ਮਾਮਲੇ ‘ਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਜਿਸ ਦੀ ਇੱਕ ਆਡੀਓ ਤੁਹਾਨੂੰ ਸਣਾਉਣ ਜਾ ਰਹੇ ਹਾਂ ਅਤੇ ਆਡੀਓ ‘ਚ ਆਂਤਰਜੀਤ ਵਲੋਂ ਵੀ ਖੁਲਾਸੇ ਕੀਤੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button