17 ਜਨਵਰੀ, 2025 ਨੂੰ ਰਿਲੀਜ਼ ਹੋਵੇਗੀ ਥ੍ਰਿਲਰ ਫਿਲਮ ‘ਮੈਚ ਫਿਕਸਿੰਗ : ਦਿ ਨੇਸ਼ਨ ਐਟ ਸਟੇਕ’

ਅਦਾਕਾਰਾ ਵਿਨੀਤ ਕੁਮਾਰ ਸਟਾਰਰ ਅਤੇ ਕੇਦਾਰ ਗਾਇਕਵਾੜ ਦੁਆਰਾ ਨਿਰਦੇਸ਼ਿਤ ਰਾਜਨੀਤਿਕ ਥ੍ਰਿਲਰ ਫਿਲਮ ‘ਮੈਚ ਫਿਕਸਿੰਗ : ਦਿ ਨੇਸ਼ਨ ਐਟ ਸਟੇਕ’ 17 ਜਨਵਰੀ, 2025 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਸੀ। ਸਸਪੈਂਸ ਨਾਲ ਭਰੀ ਇਸ ਫਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਕੰਵਰ ਖਟਾਨਾ ਦੀ ਕਿਤਾਬ ‘ਦਿ ਗੇਮ ਬਿਹਾਈਂਡ ਸੇਫਰਨ ਟੈਰਰ’ ਤੋਂ ਪ੍ਰੇਰਿਤ ਹੈ।
ਫਿਲਮ ‘ਚ ਵਿਨੀਤ ਤੋਂ ਇਲਾਵਾ ਅਨੁਜਾ ਸਾਠੇ ਅਤੇ ਮਨੋਜ ਜੋਸ਼ੀ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ, ਇਸ ਦੇ ਨਾਲ ਹੀ ਫਿਲਮ ਦੇ ਨਿਰਮਾਤਾਵਾਂ ਨੇ ਸਾਫ ਕੀਤਾ ਹੈ ਕਿ ਫਿਲਮ ਦਾ ਮਾਲੇਗਾਓਂ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਇਹ ਫਿਲਮ ਸਿਰਫ ਸਾਲ 2020 ਵਿਚ ਪ੍ਰਕਾਸ਼ਿਤ ਹੋਈ ਕਿਤਾਬ ‘ਟਰੂਥ ਬਿਹਾਈਂਡ ਸੇਫਰਨ ਟੈਰਰ” ਤੋਂ ਪ੍ਰੇਰਿਤ ਹੈ। ਫਿਲਮ ਦੀ ਨਿਰਮਾਤਾ ਪੱਲਵੀ ਗੁਰਜਰ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਅੱਤਵਾਦੀ ਹਮਲਿਆਂ ‘ਤੇ ਕੇਂਦਰਿਤ ਹੈ। ਨਿਰਦੇਸ਼ਕ ਕੇਦਾਰ ਗਾਇਕਵਾੜ ਨੇ ਕਿਹਾ ਕਿ ਇਸ ਨੂੰ ਬਣਾਉਣਾ ਸਾਡੀ ਟੀਮ ਲਈ ਬਹੁਤ ਚੁਣੌਤੀਪੂਰਨ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.