PunjabPunjabTop News

16 ਨੂੰ ਦਿੱਲੀ ਵੱਲ ਮਾਰਚ ਦਾ ਫੈਸਲਾ, 17 ਤੇ 18 ਨੂੰ ਅੰਬਾਲਾ ਦੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ ਕਿਸਾਨ

ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਦੇ ਸਰਵਣ ਸਿੰਘ ਪੰਧੇਰ ਨੇ ਕਿਹਾ- ਜੇਕਰ ਹਰਿਆਣਾ ਸਰਕਾਰ ਬੈਰੀਕੇਡ ਹਟਾ ਦਿੰਦੀ ਹੈ ਤਾਂ ਸਾਡੇ ਪਾਸਿਓਂ ਵੀ ਸੜਕ ਬੰਦ ਨਹੀਂ ਹੋਵੇਗੀ। ਦਿੱਲੀ ਜਾਣ ਬਾਰੇ ਫੈਸਲਾ ਲੈਣ ਲਈ 16 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵਿਚ ਬਾਰਡਰ ਖੋਲ੍ਹਣ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ।ਭਾਕਿਯੂ (ਸਿੱਧੂਪੁਰ) ਨੇ ਡੱਬਵਾਲੀ ਮੋਰਚੇ ਤੋਂ ਕੱਲ੍ਹ 16 ਜੁਲਾਈ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਇਸ ਫ਼ੈਸਲੇ ਨਾਲ ਪੰਜ ਮਹੀਨੇ ਤੋਂ ਐਨ.ਐਚ.9 ’ਤੇ ਖੜ੍ਹੇ ਕਿਸਾਨ ਵਾਹਨਾਂ ਕਰਕੇ ਝੱਲ ਰਹੇ ਸਰਹੱਦੀ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸੜਕੀ ਦਿੱਕਤਾਂ ਤੋਂ ਛੁਟਕਾਰਾ ਮਿਲੇਗਾ। ਸਿੱਧੂਪੁਰ ਜਥੇਬੰਦੀ ਕਾਡਰ ਨੇ ਡੱਬਵਾਲੀ ਹੱਦ ’ਤੇ ਮੋਰਚੇ ਤੋਂ ਵੀ.ਆਈ.ਪੀ. ਝੌਂਪੜੀਆਂ, ਤੰਬੂਆਂ ਨੂੰ ਸਮੇਟਣ ਦੀ ਚਾਰਾਜੋਈ ਵਿੱਢ ਦਿੱਤੀ ਹੈ, ਜਿਸ ਦੇ ਸ਼ਾਮ ਤੱਕ ਨੇਪਰੇ ਚੜ੍ਹਨ ਦੀ ਉਮੀਦ ਹੈ। ਜਥੇਬੰਦੀ ਦੇ ਬਲਾਕ ਲੰਬੀ ਦੇ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਅਨੁਸਾਰ ਕੱਲ੍ਹ ਸਵੇਰੇ 11 ਵਜੇ ਕਿਸਾਨ ਦਿੱਲੀ ਕੂਚ ਲਈ ਵਹੀਰਾਂ ਘੱਤਣਗੇ। ਦਿੱਲੀ ਕੂਚ ਬਾਰੇ ਫੈਸਲਾ ਕੱਲ੍ਹ ਦੇਰ ਸ਼ਾਮ ਭਾਕਿਯੂ ਸਿੱਧੂਪੁਰ ਦੇ ਤਿੰਨ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਅਤੇ ਬਠਿੰਡਾ ਦੀ ਲੀਡਰਸ਼ਿਪ ਦੀ ਮੀਟਿੰਗ ’ਚ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button