PunjabPunjabTop News

1,500 ਕਰੋੜ ਦਾ ਪੇਸ਼ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਸਾਲਾਨਾ ਬਜਟ ਪੇਸ਼ ਕਰਨ ਦੀ ਤਰੀਕ ਬਾਰੇ ਫ਼ੈਸਲਾ 6 ਮਾਰਚ ਨੂੰ ਸਵੇਰੇ 11 ਵਜੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਕੀਤਾ ਜਾਵੇਗਾ। ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ‘ਚ ਹੋਵੇਗੀ। ਸੂਤਰਾਂ ਮੁਤਾਬਕ ਬਜਟ ਪੇਸ਼ ਕਰਨ ਲਈ ਜਨਰਲ ਇਜਲਾਸ 28 ਮਾਰਚ ਨੂੰ ਸੱਦਿਆ ਜਾ ਸਕਦਾ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਦੇ ਬਜਟ ਵਿੱਚ 9 ਫ਼ੀ ਸਦੀ ਵਾਧਾ ਕੀਤਾ ਜਾ ਸਕਦਾ ਹੈ।    ਬਜਟ ਕਮੇਟੀ ਨੇ ਸਾਲ 2026–27 ਦਾ ਪ੍ਰਸਤਾਵਿਤ ਬਜਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਵਾਲੇ ਕਰ ਦਿੱਤਾ ਹੈ। ਇਸੇ ਲਈ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਅੰਤ੍ਰਿੰਗ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸ਼ੁੱਕਰਵਾਰ, 6 ਮਾਰਚ ਦੀ ਮੀਟਿੰਗ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ।    ਸ਼੍ਰੋਮਣੀ ਕਮੇਟੀ ਦਾ ਨਵੇਂ ਵਿੱਤੀ ਸਾਲ 2026–27 ਲਈ 1,500 ਕਰੋੜ ਰੁਪਏ ਤੋਂ ਵੱਧ ਦਾ ਬਜਟ ਜਨਰਲ ਇਜਲਾਸ ਦੌਰਾਨ ਪੇਸ਼ ਕੀਤਾ ਜਾਵੇਗਾ। ਹਰ ਸਾਲ ਵਾਂਗ ਇਹ ਇਜਲਾਸ SGPC ਦੇ ਮੁੱਖ ਦਫ਼ਤਰ ਦੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਵੇਗਾ।    ਸਾਲ 2025–26 ਲਈ 1386 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਇਹ ਬਜਟ ਆਮ ਤੌਰ ਉਤੇ ਚਾਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੇ। ਚਾਲੂ ਮਾਲੀ ਸਾਲ ਦੌਰਾਨ ਸੈਕਸ਼ਨ 85 ਅਧੀਨ ਗੁਰਦੁਆਰਾ ਸਾਹਿਬਾਨ ਤਹਿਤ 1062 ਕਰੋੜ ਰੁਪਏ ਰੱਖੇ ਗਏ ਸਨ; ਜਦ ਕਿ SGPC ਦੇ ਵਿਦਿਅਕ ਅਦਾਰਿਆਂ ਲਈ 295 ਕਰੋੜ 53 ਲੱਖ ਰੁਪਏ ਅਤੇ ਧਰਮ ਪ੍ਰਚਾਰ ਕਮੇਟੀ ਨਈ 110 ਕਰੋੜ ਰੁਪਏ ਰੱਖੇ ਗਏ ਸਨ।    ਇਸ ਬਜਟ ਵਿੱਚ ਟ੍ਰੱਸ਼ਟ ਫ਼ੰਡ, ਜਨਰਲ ਬੋਰਡ ਫ਼ੰਡ, ਸਿੱਖਿਆ ਫ਼ੰਡ, ਪ੍ਰਿੰਟਿੰਗ ਪ੍ਰੈਸਾਂ, ਖੇਡਾਂ ਤੇ ਵਿਦਿਅਕ ਅਦਾਰਿਆਂ ਲਈ ਖ਼ਾਸ ਰਕਮ ਦਾ ਇੰਤਜ਼ਾਮ ਕੀਤਾ ਗਿਆ ਸੀ। ਪੰਥਕ ਭਲਾਈ ਦੇ ਕਾਰਜਾਂ ਲਈ 4.95 ਕਰੋੜ ਰੁਪਏ, ਸਿੱਖ ਬੱਚਿਆਂ ਨੂੰ ਮੁਫ਼ਤ ਪੜ੍ਹਾਈ 8.40 ਕਰੋੜ ਰੁਪਏ, ਖੇਡਾਂ ਲਈ 3.09 ਕਰੋੜ ਰੁਪਏ, ਕੁਦਰਤੀ ਆਫ਼ਤਾਂ ਲਈ 1.5 ਕਰੋੜ ਰੁਪਏ ਅਤੇ ਵੱਖੋ–ਵੱਖਰੇ ਗੁਰੂਘਰ ਅੰਦਰ ਕਾਇਮ ਮੁਫ਼ਤ ਡਿਸਪੈਂਸਰੀਆਂ ਲਈ 44 ਲੱਖ ਰੁਪਏ ਰੱਖੇ ਗਏ ਸਨ।”,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button