
SSP ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਕਾਬੂ ਕੀਤੇ ਗਏ ਹਨ, ਜਿਨ੍ਹਾਂ ਕੋਲੋਂ 4 ਜਾਅਲੀ ਮੋਹਰਾਂ, 22 ਫ਼ਰਦਾਂ, ਅਧਾਰ ਕਾਰਡ ਅਤੇ ਹੋਰ ਦਸਤਾਵੇਜ ਵੀ ਬਰਾਮਦ ਹੋਣ ਸਮੇਤ ਜਾਅਲੀ ਦਸਤਾਵੇਜ ਤਿਆਰ ਕਰਨ ਲਈ 1 ਟੈਬ ਸੈਮਸੰਗ ਅਤੇ 1 ਮੈਮਰੀਕਾਰਡ ਵੀ ਮਿਲਿਆ ਹੈ।ਵਰੁਣ ਸ਼ਰਮਾ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁੱਧ ਨਸਿਆ ਵਿਰੁੱਧ ਚਲਾਈ ਮੁਹਿਮ ਤਹਿਤ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਡੀਐਸਪੀ ਜਾਂਚ ਰਾਜੇਸ ਕੁਮਾਰ ਮਲਹੋਤਰਾ ਦੀ ਅਗਵਾਈ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ, ਇਰਾਦਾ ਕਤਲ, ਧੋਖਾਧੜੀ ਅਤੇ ਹੋਰ ਸੰਗੀਨ ਜੁਰਮਾਂ ਵਿੱਚ ਜੇਲਾਂ ਵਿੱਚ ਬੰਦ ਅਪਰਾਧੀਆਂ ਦੀਆਂ ਜ਼ਮਾਨਤਾਂ ਲਈ ਜਾਅਲੀ ਦਸਤਾਵੇਜ ਤਿਆਰ ਕਰਕੇ ਅਸਲ ਵਿਅਕਤੀਆਂ ਦੀ ਜਗ੍ਹਾ ‘ਤੇ ਆਪਣੇ ਗਿਰੋਹ ਦੇ ਮੈਬਰਾਂ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਸਬੰਧਤ ਅਦਾਲਤਾਂ ਤੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਰੇਨੂੰ ਕਾਂਤ ਗਿਰੋਹ ਦਾ ਪਰਦਾਫਾਸ ਕਰਕੇ ਰੇਨੂੰ ਕਾਂਤ ਦਾਸ ਵਾਸੀ ਪਟਿਆਲਾ ਇਨਕਲੇਵ ਸਨੌਰ,ਸਤਪਾਤ ਉਰਫ ਸੰਨੀ ਵਾਸੀ ਦਸਮੇਸ ਨਗਰ ਕੋਟਕਪੁਰਾ ਰੋਡ ਸ੍ਰੀ ਮੁਕਤਸਰ ਸਾਹਿਬ, ਗੁਰਦੀਪ ਸਿੰਘ ਉਰਫ ਰਵੀ ਵਾਸੀ ਪਿੰਡ ਦਿੱਤੂਪੁਰ ਜੱਟਾਂ ਪਟਿਆਲਾ, ਹਾਕਮ ਸਿੰਘ ਵਾਸੀ ਛੱਜੂਭੱਟ ਥਾਣਾ ਸਦਰ ਨਾਭਾ,ਕੁਲਵਿੰਦਰ ਸਿੰਘ ਉਰਫ ਰੋਹਿਤ ਵਾਸੀ ਮਹਾਵੀਰ ਕਲੋਨੀ ਭਵਾਨੀਗੜ੍ਹ, ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਵਾਰਡ ਨੰਬਰ 9 ਭਵਾਨੀਗੜ੍ਹ, ਸੰਦੀਪ ਸਿੰਘ ਉਰਫ ਗੱਗੀ , ਧੀਰਾ ਸਿੰਘ ਅਤੇ ਜਗਦੀਪ ਸਿੰਘ ਉਰਫ ਦੀਪ ਸਾਰੇ ਵਾਸੀਅਨ ਬਾਬਾ ਸੰਗਤਸਰ ਨਗਰ ਭਵਾਨੀਗੜ੍ਹ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਐਸ ਐਸ ਪੀ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਕਬਜੇ ਵਿੱਚੋ 4 ਜਾਅਲੀ ਮੋਹਰਾਂ,22 (ਫ਼ਰਦਾਂ, ਅਧਾਰ ਕਾਰਡ ਅਤੇ ਹੋਰ ਦਸਤਾਵੇਜ) ਅਤੇ ਜਾਅਲੀ ਦਸਤਾਵੇਜ ਤਿਆਰ ਕਰਨ ਲਈ ਇਕ ਟੈਬ ਸੈਮਸੰਗ ਸਮੇਤ ਮੈਮਰੀ ਕਾਰਡ ਅਤੇ ਆਈ 20 ਕਾਰ ਆਦਿ ਬਰਾਮਦ ਕਰਾਉਣ ਦੀ ਸਫਲਤਾ ਹਾਸਲ ਹੋਈ ਹੈ।ਘਟਨਾਂ ਦਾ ਵੇਰਵਾ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਸੀ.ਆਈ.ਏ ਪਟਿਆਲਾ ਨੂੰ ਮਿਤੀ 19 ਜੂਨ 2025 ਨੂੰ ਗੁਪਤ ਸੂਚਨਾਂ ਮਿਲੀ ਕਿ ਰੇਨੂੰ ਕਾਂਤ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਨਸ਼ਾ ਤਸਕਰਾਂ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਜੇਲਾਂ ਵਿੱਚ ਬੰਦ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਾਉਣ ਲਈ ਆਪਣੇ ਗਿਰੋਹ ਮੈਬਰਾਂ ਨਾਲ ਮਿਲਕੇ ਜਾਅਲੀ ਦਸਤਾਵੇਜ ਤਿਆਰ ਕਰਕੇ ਮਾਨਯੋਗ ਅਦਾਲਤਾਂ ਨੂੰ ਹਨੇਰੇ ਵਿੱਚ ਰੱਖਕੇ ਆਪਸੀ ਮਿਲੀਭੁਗਤ ਨਾਲ ਜਾਅਲੀ /ਫਰਜੀ ਜ਼ਮਾਨਤਾਂ ਕਰਾਉਦੇ ਹਨ। ਇਸ ਤਹਿਤ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ੳਰਰਫ ਰੋਹਿਤ, ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ ਅਤੇ ਧੀਰਾ ਸਿੰਘ ਖਿਲਾਫ ਮੁਕੱਦਮਾ ਨੰਬਰ 77 ਮਿਤੀ 19.06.2025 ਅ/ਧ 318(4), 319(2),336(3),338,340(2),111,61(2) ਬੀ.ਐਨ.ਐਸ.ਥਾਣਾ ਲਾਹੋਰੀ ਗੇਟ ਦਰਜ ਕੀਤਾ ਗਿਆ ਹੈ।ਐਸ ਐਸ ਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਮਿਤੀ 20 ਜੂਨ 2025 ਨੂੰ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ੳਰਰਫ ਰੋਹਿਤ ਨੂੰ ਨੇੜੇ ਬਾਰਾਦਰੀ ਨੇੜੇ ਲੇਬਰ ਕੋਰਟ ਤੋਂ ਗ੍ਰਿਫ਼ਤਾਰ ਗ੍ਰਿਫਤਾਰ ਕੀਤਾ ਗਿਆ ਅਤੇ ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ, ਧੀਰਾ ਸਿੰਘ ਅਤੇ ਜਗਦੀਪ ਸਿੰਘ ਉਰਫ ਦੀਪ ਨੂੰ ਮਿਤੀ 21 ਜੂਨ 2025 ਨੂੰ ਨੇੜੇ ਪੁਰਾਣਾ ਬੱਸ ਅੱਡਾ ਵਿਕਾਸ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ।ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਰੇਨੂੰ ਕਾਂਤ ਹੈ ਅਤੇ ਇਸ ਗਿਰੋਹ ਦੇ ਕਈ ਮੈਬਰਾਂ ਖਿਲਾਫ਼ ਪਹਿਲਾਂ ਹੀ ਧੋਖਾਧੜੀ ਅਤੇ ਹੋਰ ਜੁਰਮਾਂ ਤਹਿਤ ਮੁਕੱਦਮੇ ਦਰਜ ਹਨ
ਇਹ ਗਿਰੋਹ ਜੇਲ ਵਿੱਚ ਬੰਦ ਅਪਰਾਧੀਆਂ, ਜਿਹਨਾ ਦੀ ਮਾਨਯੋਗ ਅਦਾਲਤਾਂ ਤੋਂ ਜ਼ਮਾਨਤਾਂ ਹੋ ਜਾਂਦੀਆਂ ਸਨ ਤਾਂ ਉਹਨਾਂ ਦੋਸ਼ੀਆਂ ਨਾਲ ਸੰਪਰਕ ਕਰਕੇ ਜਮਾਨਤਾਂ ਭਰਾਉਣ ਲਈ ਮਾਲ ਮਹਿਕਮੇ ਵਿੱਚ ਆਨ ਲਾਇਨ ਫਰਦਾਂ ਕਢਾਉਣ ਲਈ ਟੋਕਨ ਹਾਸਲ ਕਰਨ ਲਈ ਅਪਲਾਈ ਕਰਦੇ ਹਨ, ਫਰਦ ਕਢਾਉਣ ਲਈ ਤਹਿਸੀਲਦਾਰ ਦੀ ਜਾਅਲੀ ਮੋਹਰ ਅਤੇ ਦਸਤਖਤ ਕਰਕੇ ਹਲਕਾ ਪਟਵਾਰੀ ਦੀ ਰਿਪੋਰਟ ਜਾਅਲੀ ਤਿਆਰ ਕਰਕੇ ਫ਼ਰਦਾਂ ਕਢਵਾ ਲੈਦੇ ਸੀ ਅਤੇ ਫਿਰ ਪੰਚਾਇਤ ਮੈਬਰ (ਪੰਚ) ਦਾ ਸ਼ਨਾਖ਼ਤੀ ਕਾਰਡ ਜਾਅਲੀ ਤਿਆਰ ਕਰਕੇ ਬੀਡੀਪੀਓ ਦੀ ਜਾਅਲੀ ਮੋਹਰਾਂ ਲਾਕੇ, ਜਾਅਲੀ ਦਸਤਖਤ ਕਰਕੇ ਜਾਅਲੀ ਸ਼ਨਾਖ਼ਤੀ ਕਾਰਡ ਤਿਆਰ ਕਰਦੇ ਸੀ, ਫਰਦ ਵਾਲੇ ਅਸਲ ਵਿਅਕਤੀ ਦੀ ਜਗਾ ਪਰ ਆਪਣੇ ਗਿਰੋਹ ਦੇ ਮੈਬਰਾਂ ਦੀ ਫੋਟੋਆਂ ਲਗਾਕੇ ਸਾਰੇ ਸਬੰਧਤ ਕਾਗਜ਼ਾਤ ਤਿਆਰ ਕਰਕੇ ਸਬੰਧਤ ਮਾਨਯੋਗ ਅਦਾਲਤ ਤੋਂ ਦੋਸੀਆਨ ਦੀ ਜਮਾਨਤਾਂ ਭਰਾਉਦੇ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਿਛਲੇ ਅਰਸੇ ਦੌਰਾਨ 150 ਤੋਂ ਵੱਧ ਨਸ਼ਾ ਤਸਕਰ, ਇਰਾਦਾ ਕਤਲ ਅਤੇ ਹੋਰ ਸੰਗੀਨ ਜੁਰਮਾਂ ਦੇ ਦੋਸੀਆਨ ਦੀਆਂ ਜਾਅਲੀ ਜ਼ਮਾਨਤਾਂ ਭਰਾਈਆਂ ਹਨ ਅਤੇ ਇੰਨ੍ਹਾਂ ਵੱਲੋਂ ਜਾਅਲੀ ਜ਼ਮਾਨਤਾਂ ਭਰਾਉਣ ਨਾਲ ਵਾਰ ਵਾਰ ਜੁਰਮ ਕਰਨ ਵਾਲੇ ਨਸ਼ਾ ਤਸਕਰ ਅਤੇ ਹੋਰ ਅਪਰਾਧੀ ਜੇਲਾਂ ਵਿੱਚ ਬਾਹਰ ਆਏ ਹਨ। ਉਨ੍ਹਾਂ ਹੋਰ ਕਿਹਾ ਕਿ ਜਮਾਨਤ ਭਰਾਉਣ ਸਮੇਂ ਕੋਰਟ ਦੀ ਵੈਬਸਾਇਟ ਤੋ ਓਟੀਪੀ ਜਾਰੀ ਹੁੰਦਾ ਹੈ ਜੋ ਉਹ ਓਟੀਪੀ ਨੂੰ ਮਿਲੀਭੁਗਤ ਅਤੇ ਜਾਅਲਸਾਜੀ ਕਰਕੇ ਹਾਸਲ ਕਰਦੇ ਹਨ ਇਸ ਬਾਰੇ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਨੂੰ ਅੱਜ ਮਿਤੀ 21.06.2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਗਿਰੋਹ ਦੀ ਪੁੱਛਗਿੱਛ ਦੌਰਾਨ ਹੋਰ ਜਿਹੜੇ ਵੀ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਉਹਨਾ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.