15 ਸਾਲ ਕੰਮ ‘ਤੇ ਨਹੀਂ ਗਿਆ Hospital ਦਾ Employee , ਪਰ ਬਰਾਬਰ ਮਿਲਦੀ ਰਹੀ Salary
ਰੋਮ : ਇਟਲੀ ਵਿੱਚ ਕੰਮਚੋਰੀ ਅਤੇ ਧੋਖਾਧੜੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣਕੇ ਹਰ ਕੋਈ ਹੈਰਾਨ ਹੈ। ਇੱਥੇ ਹਸਪਤਾਲ ਦਾ ਇੱਕ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੰਮ ‘ਤੇ ਨਹੀਂ ਗਿਆ, ਪਰ ਉਸਨੂੰ ਸੈਲਰੀ ਬਰਾਬਰ ਦਿੱਤੀ ਜਾਂਦੀ ਰਹੀ। ਪੁਲਿਸ ਨੇ ਦੱਸਿਆ ਕਿ ਆਰੋਪੀ ਕਰਮਚਾਰੀ ਨੇ ਕਥਿਤ ਤੌਰ ‘ਤੇ ਸਾਲ 2005 ਵਿੱਚ ਹੀ ਕੰਮ ਕਰਨਾ ਬੰਦ ਕਰ ਦਿੱਤਾ ‘ਤੇ ਇਸਦੇ ਬਾਵਜੂਦ ਉਸਨੂੰ ਤਨਖਾਹ ਮਿਲਦੀ ਰਹੀ। ਆਰੋਪੀ ਨੂੰ ਇਨ੍ਹਾਂ 15 ਸਾਲਾਂ ਦੌਰਾਨ 5,38,000 ਯੂਰੋ (ਕਰੀਬ 4.8 ਕਰੋੜ ਰੁਪਏ) ਦਾ ਭੁਗਤਾਨ ਕੀਤਾ ਗਿਆ।
ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!
ਮੀਡੀਆਂ ਰਿਪੋਰਟ ਮੁਤਾਬਕ ਆਰੋਪੀ ਕੈਟਨਜਾਰੋ ਸ਼ਹਿਰ ਦੇ ਸਿਆਸੀਓ ਹਸਪਤਾਲ ਵਿਚ ਕੰਮ ਕਰਦਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਇਟਲੀ ਦੇ ਅਧਿਕਾਰੀ ਹੈਰਾਨ ਰਹਿ ਗਏ ਹਨ। 66 ਸਾਲਾ ਕਰਮਚਾਰੀ ’ਤੇ ਹੁਣ ਧੋਖਾਧੜੀ, ਜਬਰਨ ਵਸੂਲੀ ਅਤੇ ਦਫ਼ਤਰ ਦੀ ਗਲਤ ਵਰਤੋਂ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਇਲਾਵਾ, ਹਸਪਤਾਲ ਦੇ 6 ਮੈਨੇਜਰਾਂ ਖ਼ਿਲਾਫ਼ ਵੀ ਜਾਂਚ ਚੱਲ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੇ ਆਰੋਪੀ ਦੇ ਗੈਰ ਹਾਜ਼ਰ ਰਹਿਣ ਦੌਰਾਨ ਕੋਈ ਪ੍ਰਭਾਵੀ ਕਦਮ ਨਹੀਂ ਚੁੱਕਿਆ।
🔴LIVE | ਕੇਂਦਰ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਸਾਨ!ਬਣਾਈ ਨਵੀਂ ਰਣਨੀਤੀ!ਪੁਲਿਸ ਤੇ ਕਿਸਾਨਾਂ ‘ਚ ਟਕਰਾਅ! ਭਖਿਆ ਮਾਹੌਲ!
ਰਿਪੋਰਟ ਵਿਚ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਉਦੋਂ ਸਾਹਮਣੇ ਆਈ, ਜਦੋਂ ਪੁਲਿਸ ਧੋਖਾਧੜੀ ਅਤੇ ਗੈਰ ਹਾਜ਼ਰ ਰਹਿਣ ਦੇ ਇਕ ਹੋਰ ਮਾਮਲੇ ਦੀ ਜਾਂਚ ਕਰ ਰਹੀ ਸੀ। ਉਂਝ ਇਟਲੀ ਦੇ ਜਨਤਕ ਖੇਤਰ ਵਿਚ ਵਿਆਪਕ ਤੌਰ ’ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ 2005 ਵਿਚ ਕਥਿਤ ਤੌਰ ’ਤੇ ਆਪਣੇ ਮੈਨੇਜਰ ਨੂੰ ਧਮਕੀ ਦਿੱਤੀ ਸੀ, ਕਿਉਂਕਿ ਉਸ ਖ਼ਿਲਾਫ਼ ਅਨੁਸ਼ਾਸਨਾਤਮਕ ਰਿਪੋਰਟ ਫਾਈਲ ਕਰਨ ਜਾ ਰਹੀ ਸੀ। ਹਾਲਾਂਕਿ ਬਾਅਦ ਵਿਚ ਮੈਨੇਜਰ ਰਿਟਾਇਰ ਹੋ ਗਈ ਅਤੇ ਆਰੋਪੀ ਦਾ ਗੈਰ ਹਾਜ਼ਰ ਰਹਿਣਾ ਜਾਰੀ ਰਿਹਾ।
ਪ੍ਰਧਾਨ ਨੇ ਮੋਦੀ ਨੂੰ ਦਿੱਤੀ ਸਿੱਧੀ ਚਿਤਾਵਨੀ !ਸੁਣਕੇ ਭਾਜਪਾ ਲੀਡਰ ਹੋਏ ਗੁੱਸੇ ‘ਚ ਲਾਲ !ਕਿਸਾਨਾਂ ਦੀ ਹੋਈ ਬੱਲੇ-ਬੱਲੇ!
ਪੁਲਿਸ ਦਾ ਕਹਿਣਾ ਹੈ ਕਿ ਹਿਊਮਨ ਰਿਸੋਰਸ ਡਿਪਾਰਟਮੈਂਟ ਅਤੇ ਨਵੇਂ ਮੈਨੇਜਰ ਦਾ ਇਸ ਮਾਮਲੇ ਵੱਲ ਕਦੇ ਧਿਆਨ ਨਹੀਂ ਗਿਆ। ਕਿਸੇ ਨੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦੋਸ਼ੀ ਹਸਪਤਾਲ ਨਹੀਂ ਆ ਰਿਹਾ ਹੈ, ਇਸ ਦੇ ਬਾਵਜੂਦ ਇਸ ਨੂੰ ਲਗਾਤਾਰ ਤਨਖ਼ਾਹ ਮਿਲੀ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਧੋਖਾਧੜੀ ਵਿਚ ਹਸਪਤਾਲ ਦੇ ਕੁੱਝ ਵੱਡੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਇਸ ਲਈ ਉਹ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਉਥੇ ਹੀ ਹਪਸਤਾਲ ਪ੍ਰਬੰਧਨ ਨੇ ਫਿਲਹਾਲ ਚੁੱਪੀ ਧਾਰੀ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.