Breaking NewsIndiaNews

13 ਸਾਲ ਦਾ ਭਾਰਤੀ ਬਣਿਆ ਸਾਫਟਵੇਅਰ ਕੰਪਨੀ ਦਾ ਮਾਲਿਕ

13 ਸਾਲ ਦੀ ਉਮਰ ਵਿੱਚ ਜਿੱਥੇ ਆਮ ਬੱਚੇ ਸਕੂਲ ਪੜਾਈ ਕਰ ਰਹੇ ਹੁੰਦੇ ਹਨ ਜਾਂ ਹੋਮਵਰਕ ਦੇ ਬੋਝ ‘ਚ ਦਬੇ ਹੁੰਦੇ ਹਨ। ਉਥੇ ਹੀ ਦੁਬਈ ‘ਚ ਰਹਿਣ ਵਾਲਾ ਇੱਕ ਭਾਰਤੀ ਬਚਾ ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਇੱਕ ਸਾਫਟਵੇਅਰ ਡਿਵੈਲਪਮੈਂਟ ਕੰਪਨੀ ਦਾ ਮਾਲਕ ਬਣ ਗਿਆ ਹੈ। ਟੈਕਨੋਲਜੀ ਦੇ ਇਸ ਨੰਨ੍ਹੇ ਜਾਦੂਗਰ ਨੇ 9 ਸਾਲ ਦੀ ਉਮਰ ਵਿੱਚ ਹੀ ਪਹਿਲਾ ਐਪ ਬਣਾ ਲਿਆ ਸੀ। ਇਸ ਜਾਦੂਗਰ ਦਾ ਨਾਮ ਹੈ ਆਦਿਤਿਅਨ ਰਾਜੇਸ਼ ਅਤੇ ਇਨ੍ਹਾਂ ਦਾ ਤਾਲੁੱਕ ਕੇਰਲ ਨਾਲ ਹੈ।

ਹੁਣ ਰਾਜੇਸ਼ ਨੇ ਦੁਬਈ ਵਿੱਚ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਹੈ ਕੰਪਨੀ ਦਾ ਨਾਮ ‘ਟ੍ਰਿਨੇਟ ਸਾਲਿਯੂਸ਼ਨਜ਼’ ਹੈ। ਇਸ ਕੰਪਨੀ ਦੇ ਕੁੱਲ ਤਿੰਨ ਕਰਮਚਾਰੀ ਹਨ ਜੋ ਕਿ ਆਦਿਤਿਅਨ ਦੇ ਸਕੂਲ ਦੇ ਹੀ ਦੋਸਤ ਹਨ। ਆਦਿਤਿਅਨ ਨੇ ਸ਼ੌਂਕੀਆ ਤੌਰ ‘ਤੇ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਲੋਕਾਂ ਲਈ ਲੋਗੋ ਅਤੇ ਵੈਬਸਾਈਟ ਤਿਆਰ ਕੀਤੀਆਂ ਹਨ।

Read Also ਇਹ 21 ਸਾਲਾ ਮੁੰਡਾ ਹੈ ਕਰੋੜਾਂ ਦੀ ਜਾਇਦਾਦ ਦਾ ਮਾਲਿਕ

ਆਦਿਤਿਅਨ ਨੇ ਸਿਰਫ਼ 5 ਸਾਲ ਦੀ ਉਮਰ ਵਿੱਚ ਕੰਪਿਊਟਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਆਦਿਤਿਅਨ ਦਾ ਜਨਮ ਕੇਰਲ ਦੇ ਥਿਰੁਵੱਲਾ ਵਿੱਚ ਹੋਇਆ ਹੈ, ਹਾਲਾਂਕਿ ਜਦੋਂ ਉਸਦੀ ਉਮਰ 5 ਸਾਲ ਦੀ ਸੀ ਤਾਂ ਉਸਦੇ ਮਾਤਾ-ਪਿਤਾ ਦੁਬਈ ਚਲੇ ਗਏ ਸਨ। ਖਲਿਜ ਟਾਈਮਸ ਨਾਲ ਗੱਲਬਾਤ ਵਿੱਚ ਆਦਿਤਿਅਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸਦੇ ਪਿਤਾ ਨੇ ਉਸਨੂੰ ਬੀਬੀਸੀ ਟਾਇਪਿੰਗ ਵਿਖਾਈ ਸੀ ਜੋ ਕਿ ਬੱਚੀਆਂ ਲਈ ਇੱਕ ਵੈਬਸਾਈਟ ਹੈ।

ਇਸ ਵੈਬਸਾਈਟ ਦੇ ਜ਼ਰੀਏ ਛੋਟੇ ਬੱਚੇ ਟਾਈਪਿੰਗ ਸਿੱਖ ਸਕਦੇ ਹਨ। ਆਦਿਤਿਅਨ ਨੇ ਕਿਹਾ ਹੈ ਕਿ ਉਹ 18 ਸਾਲ ਦੀ ਉਮਰ ਤੱਕ ਇੱਕ ਵੱਡੀ ਕੰਪਨੀ ਦਾ ਮਾਲਿਕ ਬਣਨਾ ਚਾਹੁੰਦਾ ਹੈ। ਉਸਨੇ ਦੱਸਿਆ ਕਿ ਉਸਨੇ ਹਾਲੇ ਤੱਕ 12 ਕਲਾਇੰਟਸ ਦੇ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਉਸਨੇ ਫਰੀ ਵਿੱਚ ਕੋਡਿੰਗ ਅਤੇ ਵੈਬਸਾਈਟ ਦੀ ਡਿਜਾਇਨ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button