InternationalNews

102 ਸਾਲ ਦੀ ਬਜ਼ੁਰਗ ਮਹਿਲਾ ਨੇ 14,000 ਫੁੱਟ ਦੀ ਉਚਾਈ ਤੋਂ ਛਾਲ ਮਾਰ ਬਣਾਇਆ ਵਿਸ਼ਵ ਰਿਕਾਰਡ

ਸਿਡਨੀ : ਤੁਹਾਡੀ ਉਮਰ ਕਿੰਨੀ ਹੈ? ਆਪਣੀ ਉਮਰ ਦੇ ਹਿਸਾਬ ਨਾਲ ਤੁਸੀਂ ਕਿੰਨੇ ਚੈਲੇਂਜ ਲੈਂਦੇ ਹੋ? ਹੁਣ ਤੱਕ ਆਪਣੀ ਜ਼ਿੰਦਗੀ ‘ਚ ਸਭ ਤੋਂ ਰੋਮਾਂਚਕ ਕੰਮ ਕੀ ਕੀਤਾ ਹੈ ਤੁਸੀਂ? ਕਦੇ ਇਨ੍ਹਾਂ ਸਵਾਲਾਂ ਬਾਰੇ ਸੋਚਿਆ ਵੀ ਹੈ? ਹੁਣ ਇਹ ਖਬਰ ਪੜ੍ਹਨ ਤੋਂ ਬਾਅਦ ਇੱਕ ਵਾਰ ਜਰੂਰ ਸੋਚ ਲਓ। ਆਸਟ੍ਰੇਲੀਆ ਦੇ ਐਡੀਲੇਡ ‘ਚ ਰਹਿਣ ਵਾਲੀ 102 ਸਾਲ ਦੀ ਆਈਰੀਨ ਓਸ਼ੀਆ ਸਕਾਈਡਾਈਵਿੰਗ ਦੀ ਦੁਨੀਆ ‘ਚ ਰਿਕਾਰਡ ਬਣਾ ਰਹੀ ਹੈ। ਆਈਰੀਨ ਨੇ 14,000 ਫੁੱਟ ਦੀ ਉਚਾਈ ਤੋਂ ਜਹਾਜ਼ ‘ਚੋਂ ਛਾਲ ਮਾਰ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਛਾਲ ਮਾਰਨ ਵੇਲੇ ਆਈਰੀਨ ਦੀ ਰਫਤਾਰ 220 ਕਿਲੋਮੀਟਰ ਪ੍ਰਤੀ ਘੰਟਾ ਸੀ, ਜਿਸ ਤੋਂ ਬਾਅਦ ਵੀ ਉਸ ਨੇ ਕਾਮਯਾਬ ਲੈਂਡਿੰਗ ਕੀਤੀ।

Read Also ਆਖਿਰ ਟੁੱਟ ਹੀ ਗਿਆ ਮਿਲਖਾ ਸਿੰਘ ਦਾ 60 ਸਾਲ ਪੁੁਰਾਣਾ ਰਿਕਾਰਡ

ਇਹ ਸਭ ਉਹ ਇਸ ਲਈ ਕਰ ਰਹੀ ਹੈ ਕਿਉਂਕਿ ਉਹ ਇੱਕ ਖਾਸ ਬਿਮਾਰੀ ਲਈ ਚੈਰਿਟੀ ਇਕੱਠੀ ਕਰ ਸਕੇ। ਇਸੇ ਬਿਮਾਰੀ ਨਾਲ 67 ਸਾਲ ਦੀ ਉਮਰ ‘ਚ ਉਸ ਦੀ ਧੀ ਦੀ ਮੌਤ ਹੋ ਗਈ ਸੀ। 2016 ‘ਚ ਸਕਾਈਡਾਈਵਿੰਗ ਨਾਲ ਉਸ ਨੇ 12 ਹਜ਼ਾਰ ਡਾਲਰ ਕਰੀਬ 8.5 ਲੱਖ ਰੁਪਏ ਇਕੱਠੇ ਕੀਤੇ ਸੀ। ਖਬਰਾਂ ਮੁਤਾਬਕ ਆਸਟ੍ਰੇਲੀਆ ਦੀ ਆਈਰੀਨ ਓ’ਸ਼ਿਆ ਸਕਾਈਡਾਇਵਿੰਗ ਕਰਨ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਬਣ ਗਈ। ਆਈਰੀਨ ਨੇ ਪਹਿਲੀ ਵਾਰ ਇਹ ਕਾਰਨਾਮਾ ਆਪਣੇ 100ਵੇਂ ਜਨਮ ਦਿਨ ਮੌਕੇ ਕੀਤਾ ਸੀ। ਆਈਰੀਨ ਮੁਤਾਬਕ, ਤੀਜੀ ਵਾਰ ਸਕਾਈਡਾਈਵਿੰਗ ਲਈ ਉਹ ਨਾਰਮਲ ਸੀ ਤੇ ਉਸ ਨੂੰ ਬਿਲਕੁਲ ਡਰ ਨਹੀਂ ਲੱਗਿਆ।

ਇਸ ਦੇ ਨਾਲ ਹੀ ਆਈਰੀਨ ਨੇ ਦਾਅਵਾ ਕੀਤਾ ਹੈ ਕਿ ਇਹ ਉਸ ਦੀ ਆਖਰੀ ਛਾਲ ਨਹੀਂ ਸੀ। ਹੁਣ ਉਹ 105 ਸਾਲ ਦੀ ਹੋ ਕੇ ਵੀ ਸਕਾਈਡਾਈਵਿੰਗ ਕਰੇਗੀ। 102 ਸਾਲ ਦੀ ਉਮਰ ‘ਚ ਵੀ ਆਈਰੀਨ ਆਪਣੇ ਸਾਰੇ ਕੰਮ ਆਪ ਹੀ ਕਰਦੀ ਹੈ। ਇੰਨਾ ਹੀ ਨਹੀਂ ਉਹ ਆਪਣੀ ਕਾਰ ਵੀ ਆਪ ਹੀ ਚਲਾਉਂਦੀ ਹੈ। ਆਈਰੀਨ ਨੇ ਸਕਾਈਡਾਈਵਿੰਗ ਨਾਲ ਨਿਉਜਰਸੀ ‘ਚ ਰਹਿਣ ਵਾਲੇ ਮੇਅਰ ਕੇਨੇਥ ਦਾ ਰਿਕਾਰਡ ਤੋੜਿਆ ਹੈ। ਉਹ ਮੇਅਰ ਤੋਂ 21 ਦਿਨ ਵੱਡੀ ਹੈ।

Irene O'Shea's World Record Charity Skydive

Congratulations to Irene O'Shea and the team here at SA Skydiving on setting a new World Record yesterday.Irene became the oldest skydiver in the World, raising awareness and money for MND South Australia.An incredible woman, achieving incredible things. Please support this amazing cause andDONATE HERE:http://www.saskydiving.com.au/book-online/donate-irenes-world-record-skydive/Jump Instructor: Jed SmithCameramen: Bryce Sellick, Matt TeagerPilot and Chief Instructor: Greg SmithGround Control: Jana Fitzpatrick, Mike XXX, Ellen MeulemeesterCatching Team: Toby Reed, Alex Hanka, Mike 'NG' De Groote, Dario Meloni

Posted by SA Skydiving on Sunday, December 9, 2018

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button