Breaking NewsD5 specialIndiaNewsTop News

100 ਕਰੋੜ ਵਸੂਲੀ ਮਾਮਲੇ ‘ਚ ED ਦੀ ਵੱਡੀ ਕਾਰਵਾਈ, ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ : ਮੁੰਬਈ ‘ਚ Enforcement Directorate ਨੇ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਹਿਰਾਸਤ ‘ਚ ਲੈ ਲਿਆ ਹੈ। ਦਰਅਸਲ ED ਨੇ 100 ਕਰੋੜ ਰੁਪਏ ਦੀ ਵਸੂਲੀ ਮਾਮਲੇ ‘ਚ ਦੇਸ਼ਮੁਖ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਨੂੰ ਅਨਿਲ ਦੇਸ਼ਮੁਖ ਦੁਪਹਿਰ ਕਰੀਬ 12 ਵਜੇ ED ਦਫ਼ਤਰ ਪੁੱਜੇ ਸਨ। ਇਸ ਦੌਰਾਨ 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈ.ਡੀ. ਨੇ ਪਾਇਆ ਕਿ ਦੇਸ਼ਮੁਖ ਵੱਲੋਂ ਕਿਸੇ ਵੀ ਸਵਾਲ ‘ਤੇ ਸੰਤੋਸ਼ਜਨਕ ਜਵਾਬ ਨਹੀਂ ਦਿੱਤੇ ਗਏ। ਅਜਿਹੇ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਹੈ।

​|| LIVE || ਚੰਨੀ ਸਰਕਾਰ ਦੇ ਐਲਾਨ ਦਾ ਸੱਚ ! ਕਿਉਂ ਕੀਤੀ ਬਿਜਲੀ ਸਸਤੀ ? ਆਪ ਦੇ ਵੱਡੇ ਖੁਲਾਸੇ 5 Channel Punjabi

ਜਾਣਕਾਰੀ ਲਈ ਦੱਸ ਦਈਏ ਕਿ ਅਨਿਲ ਦੇਸ਼ਮੁਖ ਸੋਮਵਾਰ ਨੂੰ ਸਵੇਰੇ 11:55 ਵਜੇ ਖੁਦ ਈ.ਡੀ. ਦਫਤਰ ਪਹੁੰਚ ਗਏ ਸਨ। ਇਸ ਤੋਂ ਪਹਿਲਾਂ ਕਈ ਵਾਰ ਉਨ੍ਹਾਂ ਨੂੰ ਈ.ਡੀ. ਦੁਆਰਾ ਸੰਮਨ ਭੇਜਿਆ ਗਿਆ ਸੀ ਪਰ ਉਹ ਪੁੱਛਗਿੱਛ ਵਿੱਚ ਸ਼ਾਮਲ ਨਹੀਂ ਹੋਏ ਪਰ ਸੋਮਵਾਰ ਨੂੰ ਉਹ ਈ.ਡੀ. ਦਫਤਰ ਵੀ ਪੁੱਜੇ ਅਤੇ ਫਿਰ ਪੁੱਛਗਿੱਛ ਵਿੱਚ ਸ਼ਾਮਲ ਵੀ ਹੋ ਗਏ। ਈ.ਡੀ. ਨੇ ਪੂਰੇ 12 ਘੰਟੇ ਤਕ ਦੇਸ਼ਮੁਖ ਨਾਲ ਸਵਾਲ-ਜਵਾਬ ਕੀਤੇ ਪਰ ਕਿਉਂਕਿ ਕੋਈ ਵੀ ਜਵਾਬ ਈ.ਡੀ. ਨੂੰ ਸਹੀ ਨਹੀਂ ਲੱਗਾ, ਅਜਿਹੇ ਵਿੱਚ ਦੇਸ਼ਮੁਖ ਦੀ ਗ੍ਰਿਫਤਾਰੀ ਹੋ ਗਈ। ਈ.ਡੀ. ਨੇ ਸਪੱਸ਼ਟ ਕਿਹਾ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ।

ਪਿੰਡ ‘ਚ ਵੜਕੇ ਕਸੂਤਾ ਫਸਿਆ MLA ਦਾ ਮੁੰਡਾ, ਲੋਕਾਂ ਨੇ ਗਲੀਆਂ ‘ਚ ਲਾਏ ਨਾਕੇ, ਫਿਰ ਦੇਖੋ ਕਿਵੇਂ ਭਜਾਈ ਗੱਡੀ ?

ਖ਼ਬਰ ਇਹ ਵੀ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਅਨਿਲ ਦੇਸ਼ਮੁਖ ਦਾ ਬਿਆਨ ਦਰਜ ਕੀਤਾ ਗਿਆ ਸੀ। ਉਨ੍ਹਾਂ ਤਮਾਮ ਦੋਸ਼ੀਆਂ ਦੇ ਬਿਆਨ ਵੀ ਦੇਸ਼ਮੁਖ ਦੇ ਸਾਹਮਣੇ ਰੱਖੇ ਗਏ ਸਨ, ਜਿਨ੍ਹਾਂ ਦਾ ਇਸ ਦੋਸ਼ ਵਿੱਚ ਸਰਗਰਮ ਯੋਗਦਾਨ ਸੀ। ਪਰ ਦੇਸ਼ਮੁਖ ਕਿਸੇ ਵੀ ਸਵਾਲ ‘ਤੇ ਸਪੱਸ਼ਟ ਜਵਾਬ ਨਹੀਂ ਦੇ ਸਕੇ। ਉਹ ਸਿਰਫ ਦੋਸ਼ਾਂ ਦਾ ਖੰਡਨ ਕਰਦੇ ਰਹੇ ਪਰ ਈ.ਡੀ. ਨੇ ਆਪਣੀ ਜਾਂਚ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button