PunjabTop News

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧਰਨੇ ‘ਚ ਹੋਏ ਸ਼ਾਮਲ, ਸਰਕਾਰ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ

ਸ਼੍ਰੀ ਚਮਕੋਰ ਸਾਹਿਬ : ਸ਼੍ਰੀ ਚਮਕੋਰ ਸਾਹਿਬ ਵਿੱਚ ਬੀਤੀ ਇਕ ਦਿਨ ਪਹਿਲਾ ਸੜਕ ਹਾਦਸੇ ਤੋਂ ਬਾਅਦ ਇੱਕ ਨੋਜਵਾਨ ਦੀ ਮੋਤ ਹੋ ਗਈ ਪਰ ਨੋਜਵਾਨ ਨੂੰ ਹਸਪਤਾਲ ਵਿਚ ਇਲਾਜ ਨਾ ਮਿਲਣ ਕਾਰਨ ਸਥਾਨਕ ਲੋਕਾਂ ਵੱਲੋਂ ਰੋਸ ਵਜੋਂ ਧਰਨਾ ਲਗਾਇਆ ਗਿਆ ਸੀ। ਰੋਸ ਪ੍ਰਗਟਾ ਰਹੇ ਲੋਕਾਂ ਦਾ ਕਹਿਣਾ ਸੀ ਕਿ ਸ਼੍ਰੀ ਚਮਕੋਰ ਸਾਹਿਬ ਦੇ ਹਸਪਤਾਲ ਵਿੱਚ ਇੱਕ ਵੀ ਡਾਕਟਰ ਮੋਜੂਦ ਨਹੀਂ ਸੀ ਤੇ ਬਾਕੀ ਸਟਾਫ ਵੱਲੋ ਵੀ ਨੋਜਵਾਨ ਨੂੰ ਬਚਾਉਣ ਲਈ ਕੁੱਝ ਨਹੀਂ ਕੀਤਾ ਗਿਆ ਜਿਸਦੇ ਚੱਲਦਿਆਂ ਨੋਜਵਾਨ ਦੀ ਮੋਤ ਹੋ ਗਈ।

Patiala Beadbi ਦਾ ਸੱਚ,Gurudwara Dukhniwaran Sahib ‘ਚ ਮਹਿਲਾ ਨੂੰ ਕਿਉਂ ਮਾਰੀ ਗੋ.ਲੀ? | D5 Channel Punjabi

ਉਧਰ ਇਸ ਧਰਨੇ ਦੋਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੁੱਜੇ ਤੇ ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਪੀਐਚਸੀ ਤੋਂ ਅਪਗ੍ਰੇਡ ਕੀਤਾ ਗਿਆ ਸੀ ਪਰ ਅੱਜ ਇੱਥੇ ਡਾਕਟਰਾਂ ਦੀ ਤੈਨਾਤੀ ਨਹੀਂ ਹੈ ਜਿਸ ਕਾਰਨ ਇਲਾਕੇ ਦੇ ਲੋਕ ਇੱਕ ਸਾਲ ਤੋਂ ਪਰੇਸ਼ਾਨੀਆਂ ਝੇਲ ਰਹੇ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਗਤਾਰ ਸਿੰਘ ਵਾਸੀ ਪਿੰਡ ਮਕੜੋਨਾ ਟਿੱਪਰ ਨਾਲ ਹਾਸਦਾ ਹੋਣ ਕਾਰਨ ਜਖਮੀ ਹੋ ਗਿਆ ਸੀ ਤੇ ਉਸਦੀ ਮੋਤ ਹੋ ਗਈ।

ਪਰਾਲੀ ਵਿਛਾ ਕੇ ਸੁੱਤਾ Nooran Sisters ਦਾ Father, ‘ਸੁਣੋ ਕਿੱਥੋਂ ਆਇਆ ਹਿੱਟ ਗਾਣਾ Kulli Rah Wich Pai’

ਇਸ ਧਰਨੇ ਦੇ ਦੌਰਾਨ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਵੀ ਪੁਜੇ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਅਸ਼ਵਾਸ਼ਾਨ ਦਿੱਤਾ ਗਿਆ ਕਿ ਉਹ ਸਰਕਾਰ ਵੱਲੋਂ ਬਣਦਾ ਮੁਆਵਜਾ ਜਲਦ ਪਰਿਵਾਰ ਨੂੰ ਦਵਾਉਣਗੇ, ਅਤੇ ਪੁਲਿਸ ਵੱਲੋਂ ਉਕਤ ਟਿੱਪਰ ਚਾਲਕ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਧਰ ਪ੍ਰਸ਼ਾਸ਼ਨ ਦੇ ਅਸ਼ਵਾਸ਼ਨ ਤੋਂ ਬਾਅਦ ਲੋਕਾਂ ਵਲੋਂ ਧਰਨਾ ਚੱਕ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button