Breaking NewsD5 specialIndiaNewsTop News

10 ਸਾਲ ਦੀ ਕਾਜਲ 200 KM ਦੌੜ ਕੇ CM ਯੋਗੀ ਨੂੰ ਮਿਲਣ ਪਹੁੰਚੀ ਲਖਨਊ

ਲਖਨਊ :  ਪ੍ਰਯਾਗਰਾਜ ਤੋਂ ਦੌੜ ਕੇ ਲਖਨਊ ਪਹੁੰਚੀ ਨੰਨ੍ਹੀ ਦੌੜਾਕ ਕਾਜਲ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਸਨਮਾਨਿਤ ਕੀਤਾ ਅਤੇ ਖ਼ਾਸ ਤੋਹਫ਼ੇ ਦਿੱਤੇ। ਕਾਜਲ ਦੇ ਪ੍ਰਯਾਗਰਾਜ ਤੋਂ ਦੌੜ ਕੇ ਲਖਨਊ ਤੱਕ ਦੇ 200 ਕਿਲੋਮੀਟਰ ਦੇ ਇਸ ਸਫ਼ਰ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕਰ ਕੇ ਹੋਰ ਯਾਦਗਾਰ ਬਣਾ ਦਿੱਤਾ। ਐਥਲੀਟ ਬਣਨ ਦਾ ਸੁਫ਼ਨਾ ਰੱਖਣ ਵਾਲੀ ਕਾਜਲ ਨੂੰ ਮੁੱਖ ਮੰਤਰੀ ਤੋਂ ਦੌੜਨ ਲਈ ਬੂਟ ਅਤੇ ਟਰੈਕ ਸੂਟ ਅਤੇ ਖੇਡ ਕਿੱਟ ਵੀ ਤੋਹਫ਼ੇ ’ਚ ਮਿਲੇ।

ਥਾਣੇ ‘ਚ ਮੁਲਾਜ਼ਮ ਨੇ ਲਾਹੀ ਸ਼ਰਮ, ਕਮਰਾ ਬੰਦ ਕਰ ਮਨਾ ਰਿਹਾ ਜਸ਼ਨ ਮੌਕੇ ਦੀ ਬਣਗੀ ਵੀਡੀਓD5 Channel Punjabi

ਇਕ ਸਰਕਾਰੀ ਬਿਆਨ ਮੁਤਾਬਕ ਪ੍ਰਯਾਗਰਾਜ ਦੇ ਮਾਂਡੇ ਥਾਣਾ ਖੇਤਰ ਦੇ ਲਲਿਤਪੁਰ ਪਿੰਡ ਵਾਸੀ ਨੀਰਜ ਕੁਮਾਰ ਨਿਸ਼ਾਦ ਦੀ 10 ਸਾਲਾ ਧੀ ਕਾਜਲ ਜਮਾਤ ਚੌਥੀ ਦੀ ਵਿਦਿਆਰਥਣ ਹੈ। ਕਾਜਲ ਨੇ ਪ੍ਰਯਾਗਰਾਜ ’ਚ ਇਕ ਸਥਾਨਕ ਖੇਡ ਮੁਕਾਬਲੇ ’ਚ ਹਿੱਸਾ ਲਿਆ ਸੀ ਅਤੇ ਦੌੜ ਨੂੰ ਪੂਰਾ ਕੀਤਾ ਸੀ ਪਰ ਪ੍ਰੋਗਰਾਮ ’ਚ ਉੱਚਿਤ ਸਨਮਾਨ ਨਾ ਮਿਲਣ ਕਾਰਨ ਕਾਜਲ ਕਾਫੀ ਨਿਰਾਸ਼ ਹੋ ਗਈ ਸੀ। ਇਸ ਗੱਲ ਨੂੰ ਲੈ ਕੇ ਕਾਜਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਲਈ ਕਾਜਲ 10 ਅਪ੍ਰੈਲ ਨੂੰ ਪ੍ਰਯਾਗਰਾਜ ਤੋਂ ਲਖਨਊ ਲਈ ਪੈਦਲ ਹੀ ਨਿਕਲ ਪਈ।

Modi ਨੇ ਬਾਦਲਾਂ ਤੋਂ ਖੋਹੀ ਸ਼੍ਰੋਮਣੀ ਕਮੇਟੀ? Sidhu ਤੇ Raja Warring ਆਹਮੋ-ਸਾਹਮਣੇ | D5 Channel Punjabi

ਪ੍ਰਯਾਗਰਾਜ ਤੋਂ ਲਖਨਊ ਤੱਕ ਦਾ ਕਰੀਬ 200 ਕਿਲੋਮੀਟਰ ਲੰਬਾ ਸਫ਼ਰ ਕਾਜਲ ਨੇ 15 ਅਪ੍ਰੈਲ ਨੂੰ ਪੂਰਾ ਕੀਤਾ ਅਤੇ ਸਿੱਧੇ ਮੁੱਖ ਮੰਤਰੀ ਨੂੰ ਮਿਲਣ 5 ਕਾਲੀਦਾਸ ਮਾਰਗ ’ਤੇ ਪਹੁੰਚੀ। ਕਾਜਲ ਦੀ ਇਸ ਲਗਨ ਅਤੇ ਸਮਰਪਣ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਉਸ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਨਾਲ ਉਸ ਨੂੰ ਅੱਗੇ ਵੀ ਇਸ ਤਰ੍ਹਾਂ ਦੌੜ ’ਚ ਇਕ ਨਵਾਂ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਬੂਟ , ਟਰੈਕ ਸੂਟ , ਅਤੇ ਖੇਡ ਕਿੱਟ ਵੀ ਤੋਹਫ਼ੇ ਵਜੋਂ ਦਿੱਤੀ। ਇਸ ਤੋਹਫ਼ੇ ਲਈ ਕਾਜਲ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਬਾਬੂ ਬਨਾਰਸੀ ਦਾਸ ਖੇਡ ਅਕਾਦਮੀ ਨੇ ਕਾਜਲ ਦੇ ਹੁਨਰ ਦਾ ਸਨਮਾਨ ਕਰਦੇ ਹੋਏ ਉਸ ਦੀ ਅੱਗੇ ਦੀ ਤਿਆਰੀ ਲਈ ਜ਼ਿੰਦਗੀ ਭਰ ਖੇਡ ਕਿੱਟ ਅਤੇ ਬੂਟ ਦੇਣ ਦੀ ਜ਼ਿੰਮੇਵਾਰੀ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button