10 ਮਿੰਟ ‘ਚ 76 ਹੌਟ ਡਾਗਜ਼ ਖਾ ਕੇ ਬਣਾਇਆ ਨਵਾਂ ਵਰਲਡ ਰਿਕਾਰਡ

ਵਾਸ਼ਿੰਗਟਨ : ਅਮਰੀਕਾ ‘ਚ 4 ਜੁਲਾਈ ਨੂੰ ਹੌਟ ਡਾਗਜ਼ ਖਾਣ ਦਾ ਸਾਲਾਨਾ ਮੁਕਾਬਲਾ ਹੋਇਆ, ਜਿਸਨੂੰ ਇੰਡੀਆਨਾ ਰਾਜ ਦੇ ਸ਼ਹਿਰ ਵੈਲ਼ਸਟਫੀਲਡ ਦੇ ਰਹਿਣ ਵਾਲੇ ਜੋਈ ਚੇਸਟਨਟ ਨੇ ਜਿੱਤਿਆ ਹੈ। ਜੋਈ ਚੇਸਟਨਟ ਨੇ ਫੇਮਸ ਹੌਟ ਡਾਗ ਈਟਿੰਗ ਮੁਕਾਬਲੇ ‘ਚ 10 ਮਿੰਟ ਵਿਚ 5,10, 20 ਨਹੀਂ ਪੂਰੇ 76 ਹੌਟ ਡਾਗਜ਼ ਖਾ ਕੇ ਨਵਾਂ ਰਿਕਾਰਡ ਬਣਾਇਆ ਹੈ। ਆਪਣੀ ਇਸ 14ਵੀਂ ਜਿੱਤ ਨਾਲ ਉਸ ਨੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ ਹੈ। ਜਦੋਂਕਿ ਮਿਸ਼ੇਲ ਲੇਸਕੋ ਨੇ ਔਰਤਾਂ ਦੇ ਇਸੇ ਹੀ ਮੁਕਾਬਲੇ ਦਾ ਖਿਤਾਬ ਆਪਣੇ ਨਾਮ ਕੀਤਾ ਹੈ।
ਸਵੇਰੇ-ਸਵੇਰੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਹੋਰ ਭਖੇਗਾ ਅੰਦੋਲਨ, ਹੁਣ ਖੁੱਲ੍ਹੇਗੀ ਸਰਕਾਰਾਂ ਦੀ ਨੀਂਦ !
ਵੈਸਟਫੀਲਡ, ਇੰਡੀਆਨਾ ਦੇ ਜੋਈ ਚੇਸਟਨਟ ਨੇ ਐਤਵਾਰ ਨੂੰ ਆਪਣੇ ਪਿਛਲੇ ਰਿਕਾਰਡ ਨੂੰ ਇਕ ਹੌਟ ਡਾਗ ਜ਼ਿਆਦਾ ਖਾ ਕੇ ਤੋੜਿਆ ਅਤੇ ਕਿਹਾ ਕਿ ਇਸ ਨਾਲ ਮੈਨੂੰ ਚੰਗਾ ਮਹਿਸੂਸ ਹੋਇਆ। ਮਹਿਲਾਵਾਂ ਦੇ ਮੁਕਾਬਲੇ ਵਿਚ ਟਕਸਨ (ਐਰੀਜ਼ੋਨਾ) ਦੀ ਲੇਸਕੋ ਨੇ 10 ਮਿੰਟਾਂ ਵਿਚ 30 ਦੇ ਕਰੀਬ (30 ¾) ਹੌਟ ਡਾਗਜ਼ ਖਾਧੇ ਅਤੇ ਇਸ ਨੂੰ ਹੈਰਾਨੀਜਨਕ ਦੱਸਿਆ। 4 ਜੁਲਾਈ ਦਾ ਇਹ ਸਲਾਨਾ ਫੈਸਟ ਆਮ ਤੌਰ ‘ਤੇ ਬਰੁਕਲਿਨ ਦੇ ਕੌਨੀ ਆਈਲੈਂਡ ਨੇੜੇ ਨਾਥਨ ਫਲੈਗਸ਼ਿਪ ਸ਼ੌਪ ਦੇ ਬਾਹਰ ਹੁੰਦਾ ਹੈ ਪਰ ਇਸ ਸਾਲ ਦੇ ਮੁਕਾਬਲੇ ਦੀ ਯੋਜਨਾਬੰਦੀ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਵਿਚਕਾਰ ਹੋਈ ਅਤੇ ਇਹ ਪ੍ਰੋਗਰਾਮ ਨੇੜਲੇ ਮਾਈਨਰ ਲੀਗ ਬੇਸਬਾਲ ਸਟੇਡੀਅਮ, ਮੈਮੋਨਾਈਡਜ਼ ਪਾਰਕਵਿਚ 5000 ਦਰਸ਼ਕਾਂ ਨਾਲ ਆਯੋਜਿਤ ਕੀਤਾ ਗਿਆ। ਹਾਲਾਂਕਿ ਪਿਛਲੇ ਸਾਲ ਮਹਾਮਾਰੀ ਕਾਰਨ ਇਸ ਈਵੈਂਟ ਨੂੰ ਇਨਡੋਰ ਅਤੇ ਦਰਸ਼ਕਾਂ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ।
WATCH: Molly Schuyler and Dan ‘Killer’ Kennedy ate 34 burgers in 10 minutes to tie in the Annual Independence Burger Eating Championship in Washington, D.C. 🍔 https://t.co/P2oVz3NXrg pic.twitter.com/ZBq1p57bk7
— Reuters India (@ReutersIndia) July 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.